ਪੰਨਾ:ਸਿੱਖੀ ਸਿਦਕ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੯ )

"ਬੇ ਮੁਖ ਹੋਇ ਰਾਮ ਤੇ ਲਗਨਿ ਜਨਮ ਵਿਜੋਗ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥
ਬਾਰਾਂ ਮਾਹ ਮਾਝ ਮਾ:੫

ਸੇਠ ਬਿਸੰਭਰ ਦਾਸ ਆਪਣੇ ਪਤ ਦੀ ਨਾਲਾਇਕੀ, ਤੇ ਗੁਰਾਂ ਤੋਂ ਬੇਮੁਖ ਹੋਕੇ ਭਰੀ ਕਰਤੂਤ ਨੂੰ ਖਿਆਲ ਕਰ ਕਰ ਝੂਰਦਾ ਹੈ, ਤੇ ਸੋਚਾਂ ਦੇ ਡੂੰਘੇ ਸਮੁੰਦਰ ਵਿਚ ਗੋਤੇ ਖਾਣ ਲਗ ਜਾਂਦਾ ਹੈ। ਕਿ ਜਿਸ ਨਿਰੰਕਾਰੀ ਟਕਸਾਲ ਵਿਚੋਂ ਕਮਲੇ- ਸਿਆਣੇ, ਅੰਨੇ,ਸੁਜਾਖੇ,ਮੂਰਖ,ਚਤੁਰ, ਗਿਆਨੀ,ਅਗਿਆਨੀ ਕੰਗਲੇ, ਸ਼ਾਹ, ਨਾਸਤਕ, ਆਸਤਕ, ਦਲਿਦਰੀ, ਪ੍ਰਉਪਕਾਰੀ, ਕੰਜੂਸ, ਸਖੀ ਦਿਲ, ਅਸ਼ਰਧਕ, ਸ਼ਰਧਾਲੂ, ਕਾਇਰ, ਸੂਰਮੇ, ਮੁਰਦਾ ਦਿਲ, ਬੀਰ ਰਸੀਏ,ਨਿੰਦਕ,ਨਾਮ ਰਸੀਏ,ਖੁਦਗਰਜ਼ੀਏ ਪਰ ਸੁਆਰਥੀ ਤੇ ਸਖਣੇ, ਭਰਪੂਰ ਹੋ ਹੋ ਔਂਦੇ ਹਨ, ਇਹ ਕਰਮ ਹੀਨ, ਓਥੋਂ ਭੀ ਮਿਹਰਾਂ ਨਾਲ ਭਰਪੂਰ ਹੋਕੇ ਪਰ ਰਾਹ ਵਿਚ ਡੋਲਕੇ ਮੂਧਾ ਭਾਂਡਾ ਬਣ ਆਇਆ ਹੈ ਇਸਦੇ ਸੁਧਾਰ ਲਈ, ਤੇ ਵਰੋਸਾਏ ਜਾਣ ਲਈ ਹੋਰ ਕੇਹੜੀ ਥਾਂ ਹੋ ਸਕਦੀ ਹੈ ਕੀ ਹੋ ਸਕਦਾ ਹੈ। "ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ॥ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ॥ ਇਨੀ ਬਾਤੀ ਸਹੁ ਪਾਈਐ॥ ਨਾਹੀ ਭਈ ਕਾਮਣਿ ਇਆਣੀ॥"

ਹਛਾ ਓਸੇ ਸ਼ਹੁ ਅਗੇ ਤਰਲਾ, ਤੇ ਮਿੰਨਤ, ਜੋਦੜੀ ਤੇ ਅਰਦਾਸ ਹੈ ਰਹਿਮਤ ਵਿਚ ਆਵੇਗਾ ਤੇ ਜ਼ਰੂਰ ਆਵੇਂਗਾ।" ਹੁਣ ਅਗੋਂ ਘਰ ਦੀ ਹਾਲਤ ਕੀ ਹੋਈ ਹੋਵੇਗੀ। ਆਹ ਤਕੇ ਤੇ ਸੁਣੋ।