ਪੰਨਾ:ਸਿੱਖੀ ਸਿਦਕ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੧੦ )

ਕੋਰੜਾ

ਸੋਚਦਾ ਗੁਪਾਲ ਹੋਇਆ ਹੁਸ਼ਿਆਰ ਮੈਂ।
ਹੀਰਿਆਂ ਲਾਲਾਂ ਦਾ ਕੀਤਾਹੈ ਵਾਪਾਰ ਮੈਂ।
ਛਾਲ ਮਾਰੀ ਭਾਰੀ ਉਤੋਂ ਬਾਹਰ ਓਸਨੇ।
ਚਾਤਰੀ ਅਕਲ ਕੀਤੀ ਜ਼ਾਹਰ ਓਸਨੇ।
ਪਿਆ ਘਾਟਾ ਭਾਰਾ ਸੋਚਾਂ ਹੈ ਦੁੜਾਂਵਦੇ।
ਵੇਖ ਘਾਟੇ ਦਿਨੇ ਰਾਤੀ ਪਛੋਤਾਂਵਦੇ।
ਘੋੜੇ ਦੋ ਤੇ ਮਝ ਬੂਰੀ ਗਈ ਮਰ ਸੀ।
ਸੰਨ ਲਾਕੇ ਚੋਰਾਂ ਲੁਟ ਲਿਆ ਘਰ ਸੀ।
ਜਿੰਨਾਂ ਦਾ ਸੀ ਦੇਣਾ ਉਹਨਾਂ ਦਾਅਵੇ ਕਰਕੇ।
ਬਾਕੀ ਰਹਿੰਦੇ ਗਹਿਣੇ ਇਹ ਗਹਿਣੇ ਧਰਤੇ।

  • ਮਾਰੇ ਸ਼ਰਮਿੰਦਗੀ ਨ ਮੁੰਹ ਵਖਾਂਵਦੇ। ਵੇਖ ਘਾਟੇ...

ਗੋਪਾਲ ਗੁਰੂ ਆਪਣੇ ਦੇ ਕੋਲ ਜਾਂਵਦਾ।
ਪੁਛਾਂ ਹੈ ਪੁਛਾਂਦਾ ਪ੍ਰਸ਼ਨ ਲੁਆਂਵਦਾ।
ਗ੍ਰਿਹ ਭਾਰਾ ਸ਼ਨੀ ਤੁਸਾਂ ਉਤੇ ਆ ਪਿਆ।
ਪੜੋ ਆਹ ਮੌਤ ਜੇ ਚਾਹੋ ਟਾਲਿਆ।
ਆਖਾ ਮੰਨ ਸਾਧਾਂ ਨੂੰ ਭੋਜਨ ਖੁਆਂਵਦੇ। ਵੇਖ ਘਾਟੇ...
ਸੌਰਿਆ ਨ ਕੁਝ ਬੜਾ ਕੀਤਾ ਚਾਰਾ ਸੀ।
ਹੋਏ ਨੇ ਨਿਰਾਸ ਜ਼ੋਰ ਲਾਇਆ ਸਾਰਾ ਸੀ।
ਫਸ ਗਈ ਕੜਿਕੀ ਚ ਦੋਹਾਂ ਦੀ ਜਾਨ ਸੀ।
ਹੁੰਦਾ ਨਿਤ ਨਵਾਂ ਹੋਰ ਨੁਕਸਾਨ ਸੀ।
ਜਿਵੇਂ ਕੋਈ ਦਸੋ ਤਿਵੇਂ ਹੀ ਕਰਾਂਵਦੇ। ਵੇਖ ਘਾਟੇ...
ਆਖਿਦਾ ਬਿਸ਼ੰਭਰ ਸੁਣੋ ਗੁਪਾਲ ਜੀ।


  • Trouble never comes alone.