ਪੰਨਾ:ਸਿੱਖੀ ਸਿਦਕ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੨ )

ਸੌਦਾ ਸਸਤਾ ਲੈਕੇ ਅਗਲੇ ਸ਼ਹਿਰ ਵਿਚ ਮਹਿੰਗਾ ਜਾ ਵੇਚਿਆ, ਇੰਞ ਇਸਨੇ ਤਿੰਨ ਗੁਣਾਂ ਰਕਮ ਬਣਾ ਲਈ। ਇਸ ਵਧੇ ਹੋਏ ਹੌਂਸਲੇ ਦੀ ਆਕੜ ਵਿਚ ਇਸਨੇ ਖੁਦ ਬ੍ਰਹਮਾ ਦੇਸ ਵਿਚੋਂ ਜਾਕੇ ਹੀਰੇ, ਲਾਲ, ਤੇ ਜਵਾਹਰ ਖਰੀਦ ਲਿਆਂਦੇ ਕੁਝ ਨਕਲੀ ਤੇ ਅਸਲੀ ਮਿਲਵੇਂ ਆ ਗਏ। ਏਧਰ ਆਣਕੇ ਨਵੇਂ ਪਰ ਨਾ ਵਿਕ ਸਕੇ, ਸੁਝ ਲਾਗਤ ਕੀਮਤ ਪੁਰ, ਕੁਝ ਨਵੇ ਪੁਰ ਤੇ ਕਈ ਘਾਟੇ ਵਿਚ ਵੇਚ ਦਿਤੇ। ਜੋ ਕੁਝ ਬਚੇ ਸਨ ਉਹ ਸਾਰੇ ਤੇ ਉਸਦੀ ਵਟਕ, ਨਕਦੀ, ਚੋਰਾਂ ਨੇ ਸੰਨ ਲਾਕੇ ਪੇਟੀ ਭੰਨਕੇ ਚੁਰਾ ਲਏ। ਘਰ ਵਿਚ ਹੋਰ ਵੀ ਕਈ ਤਰਾਂ ਦੇ ਨੁਕਸਾਨ ਹੋਏ,ਇਕ ਮਕਾਨ ਡਿਗਣ ਨਾਲ ਹੇਠਾਂ ਆਕੇ ਦੋਘੋੜੇ ਤੇ ਮਝ ਮਰ ਗਈ। ਕੀਮਤੀਅੰਦਰ ਸਮਾਨ ਟੁਟ ਭਜ ਗਿਆ।

ਹਰਿਗੋਪਾਲ ਜਿਸ ਵੈਸ਼ਨੋ ਸਾਧ ਦਾ ਸੇਵਕ ਸੀ, ਉਸ ਪਾਸ ਗਿਆ ਤੇ ਘਰ ਦੀ ਬਿਰਥਾ ਸੁਣਾਈ ਉਹਨਾਂ ਨੇ ਪਤਰੀ ਦੇਖਕੇ ਗ੍ਰਿਹ ਦੀ ਦਸ਼ਾ ਦਸੀ ਮੰਤ੍ਰ ਦਸੇ। ਹਵਨ ਕਰਵਾਏ ਸਾਧੂਆਂ ਤੇ ਬ੍ਰਹਮਣਾਂ ਨੂੰ ਭੋਜਨ ਛਕਾਇਆ ਤੇ ਬਸਤ੍ਰ ਆਦਿ ਦਾਨ ਕਰਵਾਏ। ਐਸਾ ਕਰਨ ਪਰ ਭੀ ਘਰ ਦੀ ਹਾਲਤ ਨ ਸੁਧਰੀ। ਸ਼ੀਸ਼ੇ ਤੇ ਕਚ ਦਾ ਸਮਾਨ ਮੰਗਵਾਇਆ,ਜਿਸ ਵਿਚੋਂ ਦੂਣਾ ਘਾਟਾ ਪਿਆ।

ਅੰਤ ਪਿਤਾ ਬਿਸ਼ੰਭਰ ਦਾਸ ਜੀ ਨੇ ਕਿਹਾ, *ਪੁਤਰ ਜਿਸ ਮਹਾਂ ਵਾਕ ਅਨੁਸਾਰ।"


  • ਕਹਾਂ ਦਰਬ ਕੋ ਉਰ ਹੰਕਾਰ ਜਿਸਕੋ ਬਿਨਸਤ ਲਗੇ ਨ ਬਾਰ ਸਾਚਾ ਸਤਿਗੁਰ ਪੂਰਨ ਮੇਰਾ। ਤੈਂ ਦੁਰਾਸ ਧਰਿਉਰ ਮਹਿੰ ਹੇਰਾ। ਬੁਧਿ ਉਤਾਵਲੀ ਹੈ ਬਹੁ ਤੇਰੀਮਤ ਨਿੰਦਾ ਕਰਸੀ ਪ੍ਰਭ ਕੇਰੀ।