ਪੰਨਾ:ਸਿੱਖੀ ਸਿਦਕ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੩ )

'ਗੁਰ ਕੈ ਬਚਨ ਨਾ ਆਵੈ ਹਾਰ॥"
ਤੇ
"ਗੁਰ ਕੈ ਬਚਨ ਨਰਕ ਨ ਪਵੈ।"

ਤੇ ਇਸਦੇ ਸਦਕੇ ਅਸਾਂ ਨੂੰ ਭਾਗ ਲਗਣੇ ਸਨ, ਉਹ ਤਾਂ ਤੂੰ ਹਥੀਂ ਵੇਚ ਆਇਆ ਹੈਂ, ਤੇ ਹੁਣ ਸੁਖ ਕਿਵੇਂ ਪ੍ਰਾਪਤ ਹੋਵੇ। ਦੋਹਾਂ ਸਲਾਹ ਕਰਕੇ ਤਿਆਰੀ ਕੀਤੀ ਤੇ ਭਾਈ ਧਿਆਨ ਸਿੰਘ ਜਿਹਨੇ ਹੁਣ ਨਵੇਂ ਪਕੇ ਮਕਾਨ ਬਣਾ ਲਏ ਹੋਏ ਸਨ, ਦੇ ਘਰ ਜਾ ਫਤਹਿ ਬੁਲਾਈ ਦੁਖ ਭਰੀ ਵਾਰਤਾ ਸੁਣਾਕੇ ਬਚਨ ਮੋੜ ਦੇਣ ਲਈ ਕਿਹਾ। ਅਧੀ ਰਕਮ ਨਕਦ ਤੇ ਅਧੀ ਕਿਸ਼ਤਾਂ ਪਰ ਸੂਦ ਨਾਲ ਦੇਣ ਦਾ ਇਕਰਾਰ ਕੀਤਾ।

ਸ੍ਰਦਾਰ ਧਿਆਨ ਸਿੰਘ ਨੇ ਉਤਰ ਦਿਤਾ। ਇਸ ਆਪਦੇ ਸਪੁੱਤਰ ਨੇ ਅਸ਼ਰਧਾ ਭਰੇ ਕਬੋਲ, ਸਤਿਗੁਰਾਂ ਦੀ ਸ਼ਾਨ ਵਿਚ ਬੋਲੇ ਸਨ।ਮੈਂ ਜਾਣਿਆਂ ਇਸ ਬੇਕਦਰੇ ਦੇ ਕੋਲ ਇਹ ਬਚਨ ਸਤਿਕਾਰ ਨਾਲ ਨਹੀਂ ਰਹਿ ਸਕਦੇ। ਮੈਂ ਗੁਰੂ ਦੀ मै ਬਖਸ਼ੀ ਹੋਈ ਹਿੰਮਤ ਤੇ ਬਲ ਨਾਲ ਮੁਲ ਲੈ ਲਏ। ਓਸਦਿਨ ਤੋਂ ਮੇਰੇ ਘਰ ਨੌ ਨਿਧਾਂ ਹਨ, ਹੁਣ ਬਚਨ ਮੈਂ ਕਿਵੇਂ ਮੋੜ ਦਿਆਂ?"

[ਸੂਰਜ ਪ੍ਰਕਾਸ਼

ਇਹਨਾਂ ਦੇ ਕਹਿਣ ਪਰ ਵਾਰ ਜੀਨੇ ਆਪਣੀ ਸਾਰੀ ਵਾਰਤਾ ਇਉਂ ਸੁਣਾਈ।

ਕਬਿਤ

ਬਚਨ ਖ੍ਰੀਦਕੇ ਮੈਂ ਬੜਾ ਹੀ ਪ੍ਰਸੰਨ ਹੋਇਆ,
ਪੰਜਾਂ ਸਤਾਂ ਦਿਨਾਂ ਪਿਛੋਂ ਵਾਰਤਾ ਇਹ ਹੋਈ ਇਉਂ।
ਹਨ ਪਿਆ ਵਾਹੁੰਦਾ ਸਾਂ ਅਚਾਨਕ ਇਹ ਖੜਾ ਹੋਇਆ,