ਪੰਨਾ:ਸਿੱਖੀ ਸਿਦਕ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੫ )

ਕੀ ਕਹਿਣਗੇ। ਮੈਂ ਕਿਸ ਮੂੰਹ ਨਾਲ ਉਹਨਾਂ ਦੀ ਦਰਬਾਰ ਵਿਚ, ਸਨਮੁਖ ਹੋਕੇ ਅਖਾਂ ਖੋਲ੍ਹਕੇ ਦੀਦਾਰ ਕਰ ਸਕਾਂਗਾ।

ਬਰ ਹਰ ਕੰਧੇ ਬਾਲਾ ਜੀਓ॥
ਨਾ ਜਾਨਾ ਕਿਆ ਕਰਸੀ ਥੀਓ॥

ਆਣ ਪੁੱਜੇ ਹਨ। ਸ੍ਰੀ ਅਨੰਦਪੁਰ ਸਾਹਿਬ। ਜਿਥੇ ਅਨੰਦ ਦੀ ਵਰਖਾ ਹੋ ਰਹੀ ਹੈ, ਅੰਮਿ੍ਤ ਕਣੀਆਂ ਸੂਕਿਆਂ ਹਿਰਦਿਆਂ ਨੂੰ ਤਰ ਕਰ ਰਹੀਆਂ ਹਨ।

ਦੀਵਾਨ ਸਜਿਆ ਹੋਇਆ ਰਬੀ ਕੀਰਤਨ ਦੀ ਹੁਣਾਂ ਅਰਸ਼ੀ ਤੇ ਅਗੰਮੀ ਰਸ ਪੂਰਤ ਕੰਨਾਂ ਰਾਹੀਂ ਦਿਲ ਤੇ ਦਿਮਾਗ ਨੂੰ ਪ੍ਰਫੁਲਤ ਕਰ ਰਹੀਆਂ ਹਨ। ਭੋਗ ਦਾ ਸਮਾਂ ਹੋਗਿਆ ਹੈ।

ਦੋਵੇਂ ਪਿਉ ਪੁਤਰ ਚਰਨਾਂ ਤੇ ਢਹਿ ਪਏ ਹਨ, ਘਘਿਆਕੇ ਨੇਤਾਂ ਵਿਚ ਜਲ ਭਰਦੇ ਹੋਏ ਗਲ ਵਿਚ ਪਲੇ ਪਾਕੇ ਇਉਂ ਕਹਿੰਦੇ ਹਨ।

ਤਰਜ਼ ਬਾਲੋ

ਅਸੀਂ ਭੁਲਣਹਾਰੇ ਹਾਂ ਪਤਿਤਾਂ ਨੂੰ ਤਾਰ ਦਾਤਾ।
ਵਠੇ ਆਣ ਦੁਆਰੇ ਹਾਂ ਕਸ਼ਟ ਨਵਾਰ ਦਾਤਾ।
ਤੂੰ ਸਮਰਥ 'ਏ" ਸ਼ਰਨ ਜੋਗ,
ਤੇਰੇ ਬਚਨਾਂ ਤੋਂ ਹਾਰੇ ਹਾਂ, ਨਾ ਦੁਰਕਾਰ ਦਾਤਾ।
ਬਖਸ਼ੀਆਂ ਸਾਨੂੰ ਦਾਤਾਂ ਦੇ ਖੁਸ਼ੀਆਂ,
ਵੇਖ ਹੋਏ ਲਾਚਾਰ ਹਾਂ, ਸੁਣੀ ਪੁਕਾਰ ਦਾਤਾ।
ਬਖਸ਼ੋ ਹੁਣ ਭੁਲਾਂ ਤੇ ਚੰਚਲਤਾਈਆਂ
ਕੀਹਦੇ ਪਾਣੀ ਹਾਰੇ ਹਾਂ,
ਕਰੋ ਉਧਾਰ ਦਾਤਾ। ਅਸੀਂ ਭੁਲਣ ਹਾਰੇ ਹਾਂ