ਪੰਨਾ:ਸਿੱਖੀ ਸਿਦਕ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੬)

ਰਹਿਮਤ ਦੇ ਸੋਮੇ, ਤਰਸ ਵਿਚ ਆਕੇ ਬੇਨਤੀਆਂ ਸੁਣ ਕੇ, ਕੀਤੇ ਹੋਏ ਗੁਨਾਹਾਂ ਨੂੰ ਬਖਸ਼ਕੇ, ਅਗੋਂ ਲਈ ਸਿਦਕ ਭਰੋਸੇ ਪਕਿਆਂ ਕਰਨ ਲਈ, ਪਿਆਰ ਭਰੀ ਸਿਖਿਆ ਤੇ ਹੁਕਮ ਦੇਕੇ ਨਿਵਾਜ ਰਹੇ ਹਨ।

ਵਾਰ

ਸੁਣ ਬੇਨਤੀ ਬਿਸ਼ੰਭਰ ਗੋਪਾਲ ਦੀ,
ਮੇਰੇ ਸਤਿਗੁਰਾਂ ਬਚਨ ਉਚਾਰੇ।
ਸਿਖੀ ਸਿਦਕ ਭਰੋਸਾ ਕਚਾ ਜਿੰਨ੍ਹਾਂ ਦਾ,
ਔਝੜ ਝੜ ਕਚੇ ਉਹ ਪੈਣ ਵਿਚਾਰੇ।
ਰਤੇ ਨਾਮ ਤੇ ਸਿਦਕ ਵਿਚ ਸਿਖ ਜੋ,
ਭਰੇ ਰਹਿਣ ਤਿਨਾਂ ਦੇ ਭੰਡਾਰੇ।
ਕਰੋ ਸੇਵਾ ਦਿਨ ਰਾਤ ਇਕ ਮਨ ਹੋ,
ਬਾਣੀ ਪੜੋ ਜਪੁ ਜਾਪ ਨਿਰੰਕਾਰੇ।
ਕੀਤੀ ਸੇਵਾ ਨੂੰ ਜੋ ਮੇਵਾ ਲਗੇਗਾ,
ਸੁਖ ਮਿਲਨਗੇ ਤੁਸਾਂ ਨੂੰ ਸਾਰੇ।
ਮਨ ਇਛੇ ਸੋਈ ਫਲ ਪਾਂਵਦੇ,
ਸੇਵਾਦਾਰ ਜੋ ਸਚੇ ਗੁਰਦੁਵਾਰੇ।
ਨੌ ਨਿਧੀਆਂ ਅਠਾਰਾਂ ਜੋ ਸਿਧੀਆਂ,
ਪ੍ਰਭੁ ਸੇਵਕਾਂ ਦੇ ਕਰਤਲ ਧਾਰੇ।
ਮੰਨ ਆਗਿਆ ਦੋਹਾਂ ਮਥੇ ਟੇਕਤੋ,
ਜੁਟੇ ਸੇਵਾ ਵਿਚ 'ਪਾਤਰ' ਪਿਆਰੇ।


  • ਝੜ ਝੜ ਪਵਦੇ ਕਚੇ ਬਿਰਹੀ ਜਿਨਾਂ ਕਾਰ ਨ ਆਈ

ਹਥ ਦੀ ਤਲੀ