ਪੰਨਾ:ਸਿੱਖੀ ਸਿਦਕ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬)

ਹਾਰ ਹਰ ਇਕ ਦੀ ਮੁਰਾਦ ਪੂਰੀ ਕਰਦੇ ਨੇ। ਉਮਰ ਦਾ ਵਧਾਣਾ ਘਟਾਣਾ ਤਾਂ ਉਨ੍ਹਾਂ ਦੇ ਆਪਣੇ ਵਸ ਏ ਭਰੋਸਾ ਤੇ ਯਕੀਨ ਰਖੋ ਘਰ ਬੈਠੇ ਹੀ ਮਨ ਨੂੰ ਟਿਕਾ ਕੇ ਦਰਸ਼ਨ ਲਈ ਤਰਲੇ ਤੇ ਮਿਨਤਾਂ, ਅਰਦਾਸਾਂ ਕਰੋ ਉਹ ਭਾਵੇਂ ਕਿਤੇ ਭੀ ਹੋਵਣ ਤੁਹਾਡੀ ਪੁਕਾਰ ਨੂੰ ਉਥੇ ਬੈਠੇ ਹੀ ਸੁਣਕੇ ਆਪ ਆਪਣੀ ਰਹਿਮਤ ਨਾਲ ਨਿਹਾਲ ਕਰਨ ਲਈ ਤੁਸਾਂ ਦੇ ਪਾਸ ਪੁਜਣਗੇ।

ਇਹ ਫਕੀਰ ਜਿਸਨੂੰ ਬੀਬੀ ਨੇ ਸੁਤੇ ਹੀ ਮੂੰਹੋਂ ਸਖਣਾ ਕਹਿ ਦਿਤਾ ਸੀ ਤੇ ਉਸ ਗੁਸਾ ਕਰਨ ਦੇ ਥਾਂ ਇਹ ਕਿਹਾ ਸੀ ਕਿ ਸਚੀ ਮੁਚੀ ਮੈਂ ਤਸਲੀਮ ਕਰਦਾ ਹਾਂ ਕਿ ਮੈਂ ਪਿਆਰੇ ਗੁਰੂ ਨਾਨਕ ਨਿਰੰਕਾਰੀ ਨੂੰ (ਐਨੀ ਉਮਰਾ ਦਾ ਬੁਢਾ ਹੋਣ ਦੀ ਹੈਸੀਅਤ ਵਿਚ ਵੀ) ਨ ਜਾਨਣ ਦੇ ਕਾਰਣ ਸਖਣਾ ਹਾਂ। ਆਓ ਤਕੀਏ ਕੌਣ ਏ? ਕੀ ਨਾਮ ਸੂ ਕਿੰਨੀ ਕੁ ਕਮਾਈ ਵਾਲਾ ਹੈ।

ਡਿਉਢ ਛੰਦ

ਰਹਿੰਦਾ ਹੈ ਪਹਾੜੀ ਉਤੇ ਪਾਕੇ ਕੁਟੀਆ,
ਬੁਢਣ ਸ਼ਾਹ ਨਾਉਂ ਹੈ।
ਪ੍ਰੀਤ ਇਹਦੀ ਝੂਠੀ ਜਗ ਨਾਲੋਂ ਟੁਟੀ ਆ,
ਛਡਿਆ ਗਿਰਾਉਂ ਹੈ।
ਸਾਫ ਦਿਲ ਹੋਕੇ ਕੀਤੀ ਸੂ ਕਮਾਈ ਜੀ,
ਰਬ ਨੂੰ ਧਿਆਂਵਦਾ।
ਸਚਾ ਹੈ ਫਕੀਰ ਦਿਲ ਨਿੰਮ੍ਰਤਾਈ ਜੀ,
ਮਾਣ ਨ ਲਿਆਂਵਦਾ।
ਅੰਨ ਖਾਣਾ ਛਡਿਆ ਹੈ ਏਸ ਚਿਰਾਂ ਤੋਂ,