ਪੰਨਾ:ਸਿੱਖੀ ਸਿਦਕ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬ )

ਰਹੋ ਬੰਦਗੀ ਉਦੋਂ ਤਾਈਂ ਕਰਦੇ,
ਪਿਆ ਰਹੇ ਦੁਧ ਸਾਡਾ ਏ।
'ਜਿਵੇਂ ਆਪਦੀ ਰਜ਼ਾ ਸਚੇ ਪਾਤਸ਼ਾਹ,
ਉਜਰ ਨਾ ਕੋਈ ਦਾਸ ਦਾ।
ਭੇਦ ਆਪਣਾ ਤੁਸੀਂ ਆਪ ਜਾਣੋ,
ਸਾਰਾ ਹੀ ਜਹਾਨ ਆਪਨੇ ਤਾਰਿਆ ਤਾਰਿਆ।
ਆਪਾਂ ਚਰਨਾਂ ਤੋਂ 'ਪਾਤਰ'
ਵਾਰਿਆ।

ਦੁਧ ਪੀਣ ਦਾ ਲੰਮਾ ਇਕਰਾਰ ਸੁਣਕੇ ਪੀਰ ਬੜਾ ਹੈਰਾਨ ਹੋਇਆ ਪਰ ਹੁਕਮ ਮੰਨਕੇ ਤੇ ਇਸ ਵਿਚ ਭੀ ਕੋਈ ਭੇਦ ਸਮਝਕੇ 'ਬਿਹਤਰ' ਕਹਿਕੇ ਦੁਧ ਦੀ ਟਿੰਡ ਢੱਕ ਕੇ ਨੁਕਰ ਵਿਚ ਟਿਕਾ ਦਿਤੀ। ਮਰਦਾਨੇ ਦੇ ਦਿਲ ਵਿਚ ਤਾਂ ਰੁਗ ਭਰਿਆ ਗਿਆ। ਹੌਲੀ ਜਹੀ ਕਹਿੰਦਾ ਹੈ, "ਮਹਾਰਾਜ ਆਪਣੇ ਤਾਂ ਨਹੀਂ ਸੀ ਛਕਣਾ ਪਰ ਮੈਂ ਤਾਂ ਭੁਖਾ ਸਾਂ ਨਾਲੇ ਥੁਕਿਆ ਹੋਇਆ ਹਾਂ।'

ਨਿਰੰਕਾਰ ਜੀ ਨੇ ਕਿਹਾ 'ਚਲ ਮਰਦਾਨਾ ਤੇਰੇ ਹੀ ਭੋਜਨ ਛਕਾਣ ਦਾ ਪ੍ਰਬੰਧ ਕਰਨ ਲਗੇ ਹਾਂ। ਸਾਈਂ ਜੀ ਨੂੰ ਪ੍ਰੋਗਰਾਮ ਦਸਕੇ ਤੇ ਥਾਪੜਾ ਦੇਕੇ ਮਰਦਾਨੇ ਨੂੰ ਨਾਲ ਲੈਕੇ ਉਸ ਬੀਬੀ ਦੇ ਘਰ ਆ ਗਏ, ਜਿਸਨੂੰ ਆਪਦੇ ਦਰ ਤੋਂ ਇਲਾਹੀ ਕੀਰਤਨ ਦੀ ਦਾਤ ਪਰਾਪਤ ਹੋਈ ਹੋਈ ਸੀ। ਜੋ ਰੋਜ਼ ਹੀ ਦੀਦਾਰ ਲਈ ਅਰਦਾਸਾ ਕੀਤਾ ਕਰਦੀ ਸੀ, ਇਹ ਬੀਬੀ ਜੋ ਪੇਕੇ ਘਰ ਵਿਚ ਹੀ ਬਾਣੀ ਤੇ ਸਿਖੀ ਮਹਾਰਾਜ ਦੇ ਦਰੋਂ ਲੈ ਚੁਕੀ ਸੀ, ਆਪਣੇ ਪਤੀ ਤੇ ਸੱਸ ਅਰ ਗੁਵਾਂਢਣਾਂ ਨੂੰ ਭੀ ਸਤ