ਪੰਨਾ:ਸਿੱਖੀ ਸਿਦਕ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭ )

ਸੰਗੀ ਬਣਾ ਚੁਕੀ ਸੀ। ਨਿਰੰਕਾਰੀ ਬਾਬੇ ਦਾ ਆਪ ਚਲਕੇ ਘਰ ਆਉਣਾ ਇਕ ਬੜੀ ਭਾਰੀ ਅਚੰਭਾ ਗਲ ਸੀ, ਬੀਬੀ ਨੇ ਤੇ ਸਭ ਘਰ ਵਾਲਿਆਂ ਨੇ ਮਥਾ ਟੇਕਿਆ, ਭੋਜਨ ਦੁਧ ਫਲ ਭੇਟ ਰਖੇ ਤੇ ਹਥ ਜੋੜ ਖੜੇ ਹੋਏ ਹੋਏ ਬਲਿਹਾਰ, ਕੁਰਬਾਨ, ਸਦਕੇ, ਘੋਲੀ, ਖੰਨੀਏ ਤੇ ਵਾਰੇ ਵਾਰੇ ਜਾਣ ਲਗੇ ।

ਮਰਦਾਨਾ ਖੁਸ਼ ਤਾਂ ਹੋਇਆ ਪਰ ਸੋਚਦਾ ਸੀ 'ਕੀ ਪਤਾ ਅਜੇ ਮਹਾਰਾਜ ਮੁਖ ਤੋਂ ਕੀ ਉਚਾਰਨ। ਧੀਰਜ ਉਦੋਂ ਹੀ ਆਵੇ ਜਦੋਂ ਕੇ ਖਾਣ ਹੀ ਲਗ ਪਵਾਂ। ਮੂੰਹ ਵਿਚ ਪਾਣੀ ਡਰਨ ਲਗਾ। ਫਲ ਮਠਿਆਈ ਦਾ ਪ੍ਰਸ਼ਾਦ ਦਾਤਾਰ ਨੇ ਆਂਢੋਂ ਗੁਆਂਢੋਂ ਕਠੀ ਹੋਈ ੨ ਸੰਗਤ ਵਿਚ ਵੰਡਿਆ ਤੇ ਭੋਜਨ ਅਰ ਦੁਧ ਮਰਦਾਨੇ ਨੂੰ ਬਖਸ਼ਿਆ। ਇਸਨੇ ਹੁਣ ਰਜ ਰਜਕੇ ਡੰਝਾਂ ਲਾ ਲਈਆਂ। ਜਦੋਂ ਰਜ ਗਿਆ ਤਾਂ ਬਾਬਾ ਜੀ ਨੇ ਫੁਰਮਾਇਆ, ਲੈ ਮਰਦਾਨਿਆਂ ਹੁਣ ਤਾਂ ਰਜ ਚੁਕਾ ਏਂ, ਜੁੜੀਆਂ ਸੰਗਤਾਂ ਨੂੰ ਕੀਰਤਨ ਸੁਣਾਕੇ ਨਿਹਾਲ ਕਰਦੇ।

ਸਤਿ ਬਚਨ ਕਹਿਕੇ ਰਬਾਬ ਛੇੜ ਕੀਰਤਨ ਸੁਨਾਣ ਲਗਾ।

  • 'ਅਮ੍ਰਿਤ ਨੀਰੁ ਗਿਆਨਿਮਨ ਮਜਨੁ ਅਠਸਠਿ ਤੀਰਥ ਸੰਗ ਗਹੇ॥ ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖ ਸ਼ੋ ਖੋਜਿ ਲਹੈ। ੧॥ ਗੁਰ ਸਮਾਨਿ ਤੀਰਥੁ

  • ਇਹ ਸ਼ਬਦ ਰਾਗ ਆਸਾਵਰੀ ਤਾਲ ਤਿੰਨ ਵਿਚ ਪੜੋ ਜਾਂ ਇਸ ਤਰਜ਼ ਪੁਰ ਪੜੋ ਹਾਇ ਹਾਇ ਯਿਰ ਜ਼ਾਲਮ ਜਮਾਨਾ ਅਸਥਾਈ ਇਹ ਰਖਣੀ, ‘ਗੁਰ ਸਮਾਨ ਤੀਰਥ ਨਹੀਂ ਕੋਇ।'