ਪੰਨਾ:ਸਿੱਖੀ ਸਿਦਕ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮ )

ਨਹੀਂ ਕੋਇ॥ ਸਤੁ ਸੰਤੋਖ ਤਾਸੁ ਗੁਰੁ ਹੋਇ ॥੧॥ ਰਹਾਉ ॥ ਗੁਰ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ॥ ਸਤਿਗੁਰਿ ਪਾਇਐ ਪੂਰਾ ਨਾਵਣ ਪਸੂ ਪਰੇਤਹੁ ਦੇਵ ਕਰੈ॥ ੨ ॥ ਰਤਾ ਸਚਿ ਨਾਮਿ ਤਲਹੀਅਲੁ ਸੋ ਗੁਰੁ ਪਰਮਲੁ ਕਹੀਐ॥ ਜਾਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ॥ ੩ ॥ ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵਘਰ ਜਾਈਐ॥ ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ॥ (ਪ੍ਰਭਾਤੀ ਮਹਲਾ ੧)

ਬੇਅੰਤ ਸੰਗਤਾਂ ਕਠੀਆਂ ਹੋ ਗਈਆਂ ਸਤਿਗੁਰਾਂ ਸਭ ਨੂੰ ਸਤਿਨਾਮ ਦਾ ਉਪਦੇਸ਼ ਦਿਤਾ ਤੇ ਤੀਜੇ ਦਿਨ ਓਥੋਂ ਤਿਆਰੀ ਕੀਤੀ ਸੰਗਤਾਂ ਦਾ ਅਦੁਤੀ ਪਰੇਮ ਤਕ ਕਿ ਹਜੂਰ ਨੇ ਕਿਹਾ, *'ਅਸੀਂ ਛੇਵੇਂ ਜਾਮੇ ਵਿਚ ਏਥੇ ਤੀਰਥ ਬਣਾਵਾਂਗੇ ਤੇ ਸਤਵੇਂ ਅਠਵੇਂ ਜਾਮੇ ਦੇ ਸਮੇਂ ਦਾ ਬਹੁਤ ਸਾਰਾ ਹਿਸਾ ਏਥੇ ਹੀ ਬਿਤਾਵਾਂਗੇ।'

ਕੋਰੜਾ

ਕੀਰਤਨ ਦੀ ਧੁਨੀ ਸੁਣ ਆਏ ਲੋਕ ਜੀ।
ਜੀਹਦੇ ਦਰ ਔਣ ਤੋਂ ਨ ਕੋਈ ਰੋਕ ਜੀ।
ਕੁਝ ਸਮਾਂ ਰਹਿਕੇ ਸੰਗਤਾਂ ਨੇ ਤਾਰੀਆਂ,
ਅਗਾਂਹ ਜਾਣਦੀਆਂ ਕਰੀਆਂ ਤਿਆਰੀਆਂ।
ਛਡਕੇ ਨਾ ਜਾਵੋ ਕਹਿੰਦੇ ਨਿਰਮਾਣ ਹੋ,


  • ਉਸ ਜਗਾ ਦੀ ਯਾਦਗਾਰ ਚਰਨ ਕਮਲ ਗੁਰਦੁਵਾਰਾ ਹੈ।