ਪੰਨਾ:ਸਿੱਖੀ ਸਿਦਕ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੨ )

ਆਗਿਆ ਪਾਲਨ ਕੀਤੀ ਤੁਸਾਂ ਨੇ ਲਾਈ ਦੇਰ ਨਾ,
ਘਾਲੀ ਤੁਸਾਂ ਹੈ ਨਿਰਾਲੀ ਭਾਰੀ ਘਾਲ।
"ਦੀਨ ਦੁਨੀਆਂ ਦਾ ਹੈ ਟਿਕਾ ਗੁਰਦਿਤਾ ਜੀ",
ਵਰ ਦਿਤਾ ਸਤਿਗੁਰਾਂ ਹੋਇਕੇ ਦਿਆਲ।
ਰਚੀ ਬਾਬੇ ਜੀ ਦੀ ਓਸੇ ਥਾਂ ਤੇ ਯਾਦਗਾਰ,
'ਪਾਤਰ' ਚੋਜ ਨੇ ਬੇਅੰਤ ਬੇਮਿਸਾਲ।

ਪਹਾੜੀ ਦੇ ਉਪਰ ਬਾਬੇ ਜੀ ਦਾ ਡੇਹਰਾ ਹੈ ਜਿਸ ਪੁਰ ਜਾਣ ਲਈ ਅਨਗਿਣਤ ਹੀ ਪਉੜੀਆਂ ਹਨ ਤੇ ਏਸੇ ਹੀ ਰਸਤੇ ਅਗੇ ਸਾਈਂ ਬੁਢਣ ਸ਼ਾਹ ਦੀ ਯਾਦਗਾਰ ਵਲ ਜਾਈਦਾ ਹੈ, ਕੀਰਤ ਪੁਰ ਸ਼ਹਿਰ ਵਿਚ ਬਹੁਤ ਹੀ ਗੁਰਦੁਵਾਰੇ ਹਨ ਜਿਥੇ ਸਤਿਗੁਰਾਂ ਬੇਅੰਤ ਕੌਤਕ ਤੇ ਚੋਜ ਕੀਤੇ ਹਨ, ਜੋ ਵਰਨਣ ਤੇ ਲਿਖਨ ਤੋਂ ਬਾਹਰ ਹਨ।

ਸਤਿ ਕਰਤਾਰ

ਚੇਤ੍ਰ ਸੁਦੀ ੧੦ ਸੰਮਤ ੧੬੯੫ ਬਿਕਰਮੀ ਨੂੰ ਬਾਬਾ ਗੁਰਦਿਤਾ ਜੀ ਸਮਾਏ ਬੁਢਣਸ਼ਾਹ ਦੇ ਮਕਬਰੇ ਤੇ ਬਕਰੀਆਂ ਸ਼ੇਰ ਕੁਤਿਆਂ ਦੇ ਬੁਤ ਬਣੇਹੋਏ ਵੇਖਣ ਵਿਚ ਔਦੇਹਨ ਤੇ ਲੋਕ ਏਥੇ ਕੌਡੀਆਂ ਚੜਾਂਦੇ ਹਨ ਤੇ ਮੰਗਤਿਆਂ ਨੂੰ ਭੀ ਕੌਡੀਆਂ ਹੀ ਵੰਡਦੇ ਹਨ। ੧੩ ਮਾਘ ੧੬੮੩ ਬਿਕ੍ਰਮੀ ਨੂੰ ਕਹਿਲੂਹ ਦੇ ਰਾਜੇ ਤੋਂ ਇਹ ਜਗਾ ਮੂਲ ਲਈ ਸੀ ਤੇ ੧ ਹਾੜ ੧੬੮੪ ਨੂੰ ਏਥੇ ਸ਼ਹਿਰ ਵਸਣਾ ਆਰੰਭਿਆ ਸੀ।