ਪੰਨਾ:ਸਿੱਖੀ ਸਿਦਕ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੩ )

੧ਓ ਸਤਿਗੁਰਪ੍ਰਸਾਦਿ॥

ਭੰਗਾਣੀ ਦਾ ਯੁਧ

ਅਕਾਲ ਪੁਰਖ ਵਲੋਂ ਲਾਈ ਗਈ ਭਾਰੀ ਜ਼ਿੰਮੇਵਾਰੀ ਨੂੰ, ਸਿਰੇ ਚਾੜ੍ਹਨ ਲਈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਰੰਕਾਰ ਦੇ ਸਹਾਰੇ, ਦਿਨ ਬਦਿਨ ਆਪਣੇ ਪ੍ਰੋਗਰਾਮ ਵਿਚ ਵਡੀ ਤਬਦੀਲੀ ਕਰੀ ਜਾ ਰਹੇ ਹਨ। ਆਪਦੀ ਚੜ੍ਹਦੀ ਜਵਾਨੀ ਚੜ੍ਹਦੇ ਖਿਆਲ, ਚੜ੍ਹਦਾ ਹੌਸਲਾ,ਨਿਤ ਚੜ੍ਹਦੇ ਸੂਰਜ, ਦੁਨੀਆਂ ਨੂੰ ਹੋਰ ਹੀ ਹੋਰ ਰੰਗ ਦਿਖਾਉਂਦੇ ਹਨ।

ਇਹਨਾਂ ਦੀ ਸ਼ੋਭਾ ਸਾਰੇ ਹਿੰਦ ਵਿਚ ਨਿਆਸਰਿਆਂ ਲਈ ਆਸਰਾ ਤੇ ਭੁਖਿਆਂ ਲਈ ਰੋਜ਼ੀ, ਮਰਦਿਆਂ ਲਈ ਸਹਾਰਾ, ਮੁਰਦਿਆਂ ਲਈ ਜੀਵਨ, ਤੇ ਦੁਖੀਆਂ ਲਈ ਸੁਰਜੀਤ ਬੂਟੀ ਬਣ ਬਣ, ਮਹਿਕ ਰਹੀ ਹੈ। ਵਡੇ ਵਡੇ ਰਾਜੇ, ਸੰਤ, ਮਹਾਤਮਾ, ਪੀਰ, ਫਕੀਰ, ਜੋਧੇ, ਵਿਦਵਾਨ ਪੰਡਤ, ਹਜ਼ੂਰ ਦੇ ਦਰਸ਼ਨਾਂ ਲਈ ਆਉਂਦੇ ਤੇ ਪ੍ਰਸੰਨਤਾ ਅਰ ਮਨ ਬਾਂਛਤ ਫਲ ਪ੍ਰਾਪਤ ਕਰਕੇ ਮੁੜਦੇ ਹਨ।

ਹਜ਼ੂਰ ਦਾ ਸ਼ਾਹੀ ਠਾਠ, ਰਾਜਿਆਂ ਤੋਂ ਭੀ ਚੜ੍ਹਦਾ ਸੀ ਨਗਾਰੇ, ਧੌਂਸੇ ਵਜਦੇ, ਸ਼ਿਕਾਰ ਖੇਡਦੇ। ਖੇਲਾਂ ਕਰਤਬ ਤੇ ਕੁਵਾਇਦਾਂ ਪਰੇਡਾਂ ਕਰੌਂਦੇ। ਅਨੇਕ ਭਾਤਾਂ ਦੇ ਸ਼ਸਤ੍ਰ, ਘੋੜੇ, ਗਲੀਚੇ ਆਦਿ ਭੇਟਾਂ ਚੜਦੀਆਂ ਸਨ।

ਪਹਾੜੀ ਰਾਜਿਆਂ ਵਿਚੋਂ ਸਭ ਤੋਂ ਵਡਾ ਰਾਜਾ ਭੀਮ