ਪੰਨਾ:ਸਿੱਖੀ ਸਿਦਕ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੪ )

ਚੰਦ ਗੁਰੂ ਸਾਹਿਬਾਂ ਦੀ ਸੋਭਾ ਸੁਣਕੇ ਦਰਸ਼ਨਾਂ ਨੂੰ ਆਇਆ ਜਿਥੇ ਕਿ ਹੋਰ ਰਾਜੇ ਸ਼ਰਧਾ, ਭਾਵਨਾ ਤੇ ਭੇਟਾ, ਰਖਕੇ ਖੁਸ਼ੀਆਂ ਪ੍ਰਾਪਤ ਕਰਦੇ ਸਨ, ਇਸ ਬੇਈਮਾਨ ਨੇ ਖੁਟਿਆਈ ਰਖਕ ਵੈਰ ਵਿਹਾਝ ਲਿਆ। ਜਿਸ ਨਾਲ ਹਿੰਦ ਦੇਸ਼ ਲਈ ਤੇ ਪਹਾ ੜੀਏ ਰਾਜਿਆਂ ਲਈ ਬੜਾ ਘਾਟੇ ਵੰਦਾ ਸਾਬਤ ਹੁੰਦਾ ਰਿਹਾ।

ਕਲੀ

  • ਹਾਥੀ ਤੋਹਫਾ ਸੀ ਪ੍ਰਸ਼ਾਦੀ ਗੁਰ ਦਰਬਾਰ ਦਾ,

ਜੋੜੇ ਸੰਗਤਾਂ ਦੇ ਦੋ ਵੇਲੇ ਝਾੜ੍ਹੇ ਆਨ।
ਧੋਕੇ ਪੈਰ ਤੇ ਸੁੰਡ ਫਿਰ ਔਂਦਾ ਸੀ ਦਰਬਾਰ ਵਿਚ,
ਗੁਰਾਂ ਨੂੰ ਟੇਕੇ ਮਥਾ ਨਾਲ ਸਨਮਾਨ।
ਕਰਦਾ ਚੌਰ ਸੀ ਫੜ ਮੁੰਡ ਦੇ ਵਿਚ ਗੁਰ ਸੀਸ ਤੇ,
ਫਿਰ ਪ੍ਰਕਰਮਾ ਕਰਕੇ ਬਣਦਾ ਸੀ ਦਰਬਾਨ।

  1. ਇਕ ਪੰਜ ਕਲਾ ਸ਼ਸਤਰ ਪਾਸ ਸੀ ਸਤਿਗੁਰਾਂ ਦੇ,

ਦਸੇ ਬਿਨਾਂ ਨਾ ਕੋਈ ਵੀ ਕਰ ਸਕੇ ਪਛਾਨ।


  • ਰਾਜਾ ਰਤਨ ਰਾਇ ਜੋ ਗੁਰੂ ਤੇਗ ਬਹਾਦਰ ਜੀ ਦੇ ਵਰ ਨਾਲ ਗੌਰੀ ਪੁਰ ਆਸਾਮ ਦੇਸ ਦੇ ਰਾਜੇ ਰਾਮਰਾਇ ਦੇ ਘਰ ਜਨਮਿਆ ਸੀ, ਦਾਤਾਰ ਦੇ ਦਰਸ਼ਨਾਂ ਨੂੰ ਜਦ ਆਇਆ ਸੀ ਤਾਂ ਉਸ ਜੋ ਅਨੇਕਾਂ ਭੇਟਾਂ ਚੜ੍ਹਾਈਆਂ ਸਨ ਉਹਨਾਂ ਵਿਚੋਂ ਚਿਟੇ ਮਥੇ ਵਾਲਾ ਪ੍ਰਸ਼ਾਦੀ ਹਾਥੀ #ਪੰਜ ਕਲਾ ਸ਼ਸਤ ਜਿਸਦੀ ਕਲਾ ਫੇਰਨ ਨਾਲ ਉਹ ਬਰਛੀ, ਗੁਰਜ, ਤਲਵਾਰ, ਕਟਾਰ ਤੇ ਬੰਦੂਕ ਹੋ ਜਾਂਦਾ ਸੀ। ਚੰਨਣ ਦੀ ਚਾਰ ਪੁਤਲੀਆਂ ਵਾਲੀ ਚੰਨਣ ਦੀ ਚੋਕੀ ਖਾਸ ਸ਼ਲਾਘਾ ਯੋਗ ਸਨ।