ਪੰਨਾ:ਸਿੱਖੀ ਸਿਦਕ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੭ )

ਜਟ ਛੀਂਬੇ ਝੀਰ ਨਾਲ, ਜਿੰਨਾਂ ਦੀ ਸੰਗਤ ਬਣਾਈ,
ਕਰਦੇ ਰਹੇ ਅਜ ਤਾਈਂ ਸੇਵਾ ਤੇ ਗੁਜ਼ਾਰਾ ਸੀ।

ਸਚੇ ਪਾਤਸ਼ਾਹ, ਭੀਮ ਚੰਦ ਦੇ ਮੂੰਹੋਂ ਮਾਣ ਭਰੇ ਬਚਨ ਤੇ ਸੰਗਤ ਨੂੰ ਇਕ ਨੀਚਾਂ ਤੇ ਸ਼ੂਦਰਾਂ ਦਾ ਟੋਲਾ ਕਹਿੰਦਾ ਸੁਣਕੇ ਸੰਗਤ ਨੂੰ ਮਾਣ ਬਖਸ਼ਦੇ ਹਨ। ਰਾਜਪੂਤਾਂ ਨੂੰ ਸੇਵਾਦਾਰ ਹੋਕੇ, ਜੂਠੇ ਬਰਤਨ ਮਾਂਜਨ ਤੇ ਰਸੋਈਏ ਬਣਕੇ, ਪਾਣੀ ਭਰਨ ਵਾਲੇ ਬਣਨ ਲਈ ਭਵਿਖਤ ਦੀ ਹਾਲਤ ਦਸਦੇ ਹਨ ਜੋ ਅਜ ਅਖੀਂ ਪ੍ਰਤੱਖ ਦਿਸਦੀ ਹੈ।

ਪੂਰਨ-

ਕੋਈ ਰੁਖੀ ਗਲ ਸੁਣ ਭੀਮ ਚੰਦ ਦੀ,
ਅਗੋਂ ਉਤਰ ਇਉਂ ਦੇਂਦੇ ਨੇ ਦਾਤਾਰ।
ਜ਼ਾਤ ਮਾਨਸ ਦੀ ਹੈ ਇਕੋ ਨੂਰ ਰਬ ਦਾ,
ਵਸੇ ਹਰ ਇਕ ਵਿਚ ਨਿਰੰਕਾਰ।
ਮੁੜਕੇ ਆਖੀਂ ਨ ਕਮੀਨ ਰਾਜਾ,
ਬੀਰ ਛੀਂਬੇ ਨਾਈ ਜਟ ਨਾ ਗਵਾਰ।
ਵੇਖੀਂ ਮੇਰੀਆਂ ਜੋ ਅਖਾਂ ਨਾਲ ਇਹਨਾਂ ਨੂੰ,
ਮੇਰੇ ਲਈ ਇਹ ਮੇਰੀ ਏ ਸਰਕਾਰ।
ਇਹ ਸ਼ੂਦਰ ਨਹੀਂ ਗੁਰੂ ਨਾਨਕ ਦੇ ਲਾਡਲੇ,
ਬਲੀ ਜੁੱਧ ਦਾਤੇ ਰਾਜ ਨ ਸਰਦਾਰ।
ਸਮਾਂ ਆਵਗਾ ਕਿ ਰਾਜਾ ਤੁਸੀਂ ਇਹਨਾਂ ਦੇ,
ਨੌਕਰ ਬਣੇ ਰਹੋ ਤਾਬਿਆਦਾਰ।
ਭਾਂਡੇ ਮਾਜੋਗੇ ਛਓ ਮੰਜੇ ਬਿਸਤਰੇ,
ਪਾਣੀ ਦੇਵੋਗੇ 'ਪਾਤਰ' ਹੋ ਸੇਵਾਦਾਰ।