ਪੰਨਾ:ਸਿੱਖੀ ਸਿਦਕ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੮ )



ਊਚ ਨੀਚ ਜ਼ਾਤ ਪਾਤ ਦਾ ਲਿਹਾਜ਼ ਨਾ,
ਜਿਹੜਾ ਕਰੇਗਾ ਕਮਾਈ ਹੋਵੇ ਪਾਰ।

ਹਜ਼ੂਰ ਦਾ ਸਪਸ਼ਟ ਉਤਰ ਸੁਣਕੇ ਆਪਣੀ ਆਕੜ ਵਿਚ ਈਰਖਾ ਦੀ ਪੰਡ ਬੰਨਕੇ, ਸ਼ਰਮਿੰਦਾ ਹੋਕੇ ਟੁਰ ਗਿਆ। ਕਲਗੀਧਰ ਜੀ, ਰਾਜਾ ਮੇਦਨੀ ਪ੍ਰਕਾਸ਼ ਦੀ ਸ਼ਰਧਾ ਵੇਖ, ਉਸਦੇ ਸਦਣ ਪੁਰ ਨਾਹਨ ਰਿਆਸਤ ਵਿਚ ਚਲੇ ਗਏ। ਉਥੇ ਜਮਨਾ ਦਾ ਸੁੰਦਰ ਰਮਣੀਕ ਕਿਨਾਰਾ ਪਸੰਦ ਕਰਕੇ, ਕਿਲਾ ਪਾਉਂਟਾ ਸਾਹਿਬ ਬਣਾਕੇ, ਰਹਿਣ ਲਗੇ। ਏਥੇ ਕਈ ਗਰੰਥ ਰਚੇ, ਸ਼ੇਰ ਬਘਿਆੜ ਮਾਰੇ, ਧੌਂਸੇ ਨਗਾਰੇ ਬਣਵਾਏ। *ਪੀਰ ਬੁਧੂ ਸ਼ਾਹ (ਬਦਰਦੀਨ) ਸਢੌਰੇ ਵਾਲਾ ਸਤਿਗੁਰੂ ਜੀ ਦੀਆਂ ਸਿਫਤਾਂ ਸੁਨਕੇ ਤੇ ਅਜ਼ਮਾਕੇ, ਘਰ ਬਾਹਰ ਤਿਆਗ ਹਜ਼ੂਰ ਦੇ ਚਰਨਾਂ ਵਿਚ ਰਹਿਣ ਲਗ ਪਿਆ। ਤਨੋ ਮਨੋ ਧਨੋ ਗੁਰਾਂ ਦੇ ਚਰਨਾਂ ਤੇ ਵਿਕ ਚੁਕਾ ਸੀ। ਸਚ ਤੇ ਹਕ ਨੂੰ ਇਸ ਨੇ ਏਥੋਂ ਹੀ ਕੀਤਾ ਤੇ ਖੁਦਾ ਦੀ ਸਚੀ ਭਗਤੀ ਕੀਤੀ। ਤਿਆਗ ਤੇ ਵੈਰਾਗ ਦੀ ਮੂਰਤੀ ਬਣ ਗਿਆ ਤੇ ਆਤਮਿਕ ਉਡਾਰੀਆਂ ਦਾ ਮਾਣਦਾ ਰਿਹਾ।

ਰਾਜਾ ਫਤਹਿ ਸ਼ਾਹ ਤੇ ਗਡਵਾਲੀਆਂ ਭਾਵੇਂ ਮੇਦਨੀ ਪ੍ਰਕਾਸ਼ ਨਾਲ ਵੈਰ ਭਾਵ ਰਖਦੇ ਸਨ, ਪਰ ਸਤਿਗੁਰਾਂ ਦੇ ਸੇਵਕ ਪ੍ਰੇਮੀ ਸਨ। ਫਤਹਿ ਚੰਦ ਰਾਜੇ ਦੀ ਪਤ੍ਰਕਾ ਹਜ਼ੂਰ ਨੂੰ ਆਈ।


  • ਇਸਨੇ ਪੰਜ ਸੌ ਪਠਾਨ ਸਤਿਗੁਰਾਂ ਪਾਸ ਨੌਕਰ ਰਖਵਾਏ, ਜੋ ਕੁਝ ਸਮੇਂ ਪਿਛੋਂ ਪਹਾੜੀਆਂ ਦੇ ਲਾਲਚ ਦੇਣ ਪੁਰ ਸਤਿਗੁਰਾਂ ਨਾਲ ਧੋਖਾ ਕਰਕੇ ਉਹਨਾਂ ਨਾਲ ਜਾ ਮਿਲੇ। ਜੋ ਸਿਖਾਂ ਦੀ ਫੌਜ ਹਥੋਂ ਜੰਗ ਵਿਚ ਮਾਰੇ ਤੇ ਭਜਾਏ ਗਏ।