ਪੰਨਾ:ਸਿੱਖੀ ਸਿਦਕ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੯ )

ਜੰਗਲਾ

ਚਰਨਾਂ ਤੇ ਸੀਸ ਰਖ ਗੁਰੂ ਜੀ,
ਲਿਖਾਂ ਇਹ ਪਾਤੀ ਖਾਸ।
ਵਿਆਹ ਪੁਤਰੀ ਦਾ ਹੈ ਰਚਿਆ ਮੈਂ,
ਕਾਰਜ ਕਰਨੇ ਰਾਸ।
ਦਰ ਅਪਣੇ ਦਾ ਸੇਵਕ ਜਾਣੋ,
ਮੰਨ ਲੈਣੀ ਅਰਦਾਸ।
ਆਣ ਨਿਵਾਜੋ 'ਪਾਤਰ' ਮੈਨੂੰ,
ਦਾਸ ਦੀ ਪੂਰੋ ਆਸ।

ਜਾਨੀ ਜਾਣ ਸਤਿਗੁਰਾਂ, ਭਵਿਖਤ ਨੂੰ ਸਮਝਕੇ ਸਵਾ ਲਖ ਦਾ ਤੰਬੋਲ ਦੀਵਾਨ ਨੰਦ ਚੰਦ ਨੂੰ ਇਕ ਸੌ ਸਿਖ ਸਵਾਰ ਨਾਲ ਦੇਕੇ ਭੇਜਿਆ। ਫਤਹਿ ਚੰਦ ਦੀ ਅਰਦਾਸ ਮੰਨੀ, ਤੇ ਕਹਿ ਭੇਜਿਆ, "ਬੀਬੀ ਲਈ ਤੰਬੋਲ ਤੇ ਆਪਣੇ ਥਾਂ ਦੀਵਾਨ ਜੀ ਨੂੰ ਤੇ ਆਪਣੇ ਸ਼ਰਧਾਲੂਆਂ ਨੂੰ ਭੇਜ ਰਿਹਾ ਹਾਂ।"

ਭੀਮ ਚੰਦ ਆਪਣੇ ਸ਼ਹਿਜ਼ ਦੇ ਦੀ ਬਰਾਤ ਲੈਕੇ ਢੁਕਿਆ ਤਾਂ ਸਿਖਾਂ ਨੂੰ ਵੇਖਕੇ ਸਣੇ ਕਪੜੀਂ ਸੜਨ ਲਗਾ। ਫਤਹਿ ਚੰਦ ਨੂੰ ਕਿਹਾ ਕਿ ਗੁਰੂ (ਜੀ) ਦਾ ਤੰਬੋਲ ਮੋੜ ਦੇਹ ਤਾਂ ਜੰਞ ਰੋਟੀ ਖਾਵੇਗੀ। ਵਿਚਾਰੇ ਫਤਹਿ ਸ਼ਾਹ ਨੇ ਮਜਬੂਰ ਹੋਕੇ ਦੀਵਾਨ ਜੀ ਨੂੰ ਆਪਣੀ ਮਜਬੂਰੀ ਦਸਕੇ ਮੁੜ ਜਾਣ ਲਈ ਬੇਨਤੀ ਕੀਤੀ, ਸਤਿਗੁਰੂ ਜੀ ਤੋਂ ਖਿਮਾਂ ਮੰਗਣ ਲਈ ਤਾਕੀਦ ਕੀਤੀ। ਖਾਲਸੇ ਮੁੜ ਪਏ। ਭੀਮ ਚੰਦ ਤੇ ਇਸਦੇ ਸਾਥੀਆਂ ਨੇ ਸਿਖਾਂ ਤੋਂ ਸਵਾ ਲਖ ਰੁਪੈ ਦਾ ਤੰਬੋਲ ਤੇ ਨੇਂਦਰਾ ਆਦਿ ਲੁਟਣ ਦੀ ਕਮੀਨੀ ਹਰਕਤ ਕਰਨੀ ਚਾਹੀ। ਅਜੇ ਥੋੜੀ ਦੂਰ ਸਿਖ ਇਕ