ਪੰਨਾ:ਸਿੱਖੀ ਸਿਦਕ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੦ )

ਨਦੀ ਨੂੰ ਪਾਰ ਕਰ ਰਹੇ ਸਨ, ਕਿ ਪਹਾੜੀਏ ਲੁਟਨ ਆ ਪਏ।

ਸਾਕਾ

ਭੀਮ ਚੰਦ ਦੇ ਨਾਲ ਸਾਥੀਆਂ ਮਤਾ ਪਕਾਇਆ।
ਗਹਿਣਾ ਕੈਸ਼ ਤੰਬੋਲ, ਸਿਖਾਂ ਤੋਂ ਲੁਟਣਾ ਚਾਹਿਆ।
ਹੁਕਮ ਚੰਡਾਲ ਨੇ ਹਲਾ ਕਰਵਾਇਆ।
ਨਦੀ ਪਾਰ ਸੀ ਕਰ ਰਹੇ ਜਾ ਸ਼ੋਰ ਮਚਾਇਆ।
ਸਿਖ ਚੁਕੰਨੇ ਹੋ ਗਏ, ਜੈਕਾਰ ਗਜਾਇਆ।
ਛਡ ਛਡ ਤੀਰ ਕਮਾਨ ਚੋਂ ਸੀ ਮੀਂਹ ਵਰਾਇਆ।
ਮਰ ਗਏ ਕੁਝ ਪਹਾੜੀਏ ਜਿਨ੍ਹਾਂ ਭੜਥੂ ਪਾਇਆ।
ਵੇਖ ਸਿਖਾਂ ਦਾ ਜੋਸ਼ ਕੋਈ ਨਾ ਨੇੜੇ ਆਇਆ।
ਪੂਛਾਂ ਚੁਕੀ ਅੰਦਿਆਂ ਦਾ ਮੂੰਹ ਭੁਵਾਇਆ।
ਭੀਮ ਚੰਦ ਮਰਵਾ ਬੰਦੇ ਡਾਹਢਾ ਘਬਰਾਇਆ।

ਠੀਕ ਗਲ ਤਾਂ ਇਹ ਸੀ, ਕਿ ਭੀਮ ਚੰਦ ਆਪਣੀ ਕੁਟਲਤਾ ਭਰੀ ਕਮੀਨੀ ਚਾਲ ਪਰ ਲਾਹਨਤ ਪੌਂਦਾ ਤੇ ਅਗੋਂ ਲਈ ਗੁਰ ਚਰਨਾਂ ਦਾ ਪਰੇਮੀ ਹੁੰਦਾ। ਫਤਹਿ ਸ਼ਾਹ ਦੀ ਵਡਿਆਈ ਤੇ ਸਚਿਆਈ ਇਸ ਵਿਚ ਸੀ, ਜੇ ਉਸਨੂੰ ਇਸ ਖੁਣਸ ਦਾ ਪਤਾ ਸੀ, ਕਿ ਮੇਰਾ ਕੁੜਮ ਗੁਰੂ ਘਰ ਦਾ ਵਿਰੋਧੀ ਹੈ ਤਾਂ ਸਤਿਗੁਰਾਂ ਨੂੰ ਸੱਦਾ ਪੱਤ੍ਰ ਨਾ ਭੇਜਦਾ, ਜੇ ਭੇਜ ਚੁਕਾ ਸੀ ਤਾਂ ਕੁੜਮ ਦੀ ਬੇ ਅਸੂਲੀ ਦਲੀਲ ਨੂੰ ਰਦ ਕੇ ਗੁਰੂ ਘਰ ਦਾ ਸ਼ਰਧਾਲੂ ਬਣਿਆਂ ਰਹਿੰਦਾ। ਭਾਵੇਂ ਲੜਕੀ ਹੋਰ ਘਰ ਮੰਗ ਵਿਆਹ ਲੈਂਦਾ ਪਰ ਹੋਇਆ ਇਸ ਤੋਂ ਐਨ ਉਲਟ ਜਿਸ ਦੇ ਨਤੀਜਿਆਂ ਨੇ ਬੜੇ ਭੈੜੇ ਰੰਗ ਵਿਖਾਏ।

ਇਹਨਾਂ ਕੁੜਮਾਂ ਨੇ, ਆਪਣੇ ਜੋਟੀਦਾਰ ਰਾਜੇ, ਨਾਲ