ਪੰਨਾ:ਸਿੱਖੀ ਸਿਦਕ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੧ )

ਹੋਰ ਗੰਢੇ, ਤੇ ਬਾਦਸ਼ਾਹ ਨੂੰ ਚਿਠੀਆਂ ਲਿਖ ਲਿਖਕੇ ਗੁਰੂ ਜੀ ਦੇ ਵਰੁਧ ਭੜਕਾਇਆ, ਤੇ ਸ਼ਾਹੀ ਸੈਨਾਂ ਭੀ ਮੰਗਵਾ ਲਈ ਸ਼ਾਹੀ ਫੌਜ ਦਾ ਮੰਨਿਆ ਹੋਇਆ, ਬੇਖੌਫ ਹੌਸਲੇ ਵਾਲਾ ਜਰਨੈਲ ਹਯਾਤ ਖਾਂ ਹਠੀ ਸੀ। ਇਸਨੂੰ ਲੜਾਕਾ ਤੇ ਪਿਛੇ ਨਾ ਹਟਣ ਦੇ ਕਾਰਣ ਹੀ ਹਠੀ ਦਾ ਖਤਾਬ ਮਿਲਿਆ ਸੀ। ਇਸ ਦੀ ਛਾਤੀ ਤਮਗਿਆਂ ਨਾਲ ਭਰੀ ਹੋਈ ਸੀ।

ਸਤਿਗੁਰਾਂ ਨੂੰ ਪਤਾ ਲਗਾ, ਕਿ ਭਗਾਣੀ ਪਿੰਡ ਦੇ ਪਾਸ ਸਾਨੂੰ ਫੜਨ ਲਈ ਤੇ ਮਾਰਨ ਲਈ ਸ਼ਾਹੀ ਤੇ ਪਹਾੜੀ ਰਾਜਿਆਂ ਦੀ ਫੌਜ ਇਕੱਠੀ ਹੋ ਰਹੀ ਹੈ। ਉਸ ਵੇਲੇ ਆਪ ਦੇ ਪਾਸ ਮਹੰਤ ਕ੍ਰਿਪਾਲ ਦਾਸ ਉਦਾਸੀ ਭੀ ਬੈਠੇ ਹੋਏ ਸਨ। ਮੁਸਕ੍ਰਾਕੇ ਫੁਰਮਾਣ ਲਗੇ ਕਿ ਹਠੀ ਆਇਆ ਹੈ ਤਾਂ ਕੀ ਹੋਇਆ ਸਾਡੇ ਹਠੀ ਬੜੇ ਮਜ਼ਬੂਤ ਤੇ ਬਹਾਦਰ ਹਨ। ਇਹ ਮੈਦਾਨ ਹਠੀਆਂ, ਤਪੀਆਂ, ਸੰਤਾਂ, ਮਹੰਤਾਂ ਨੇ ਜਿਤਣਾ ਹੈ।

ਝੋਕ

ਹਠੀਆਂ, ਤਪੀਆਂ, ਸੰਤਾਂ ਨੇ, ਜਿਤਣਾ ਮੈਦਾਨ ਜੀ।
ਸੂਹੇ, ਆ ਪਾਸ ਗੁਰਾਂ ਦੇ, ਖਬਰਾਂ ਸੁਣਾਉਂਦੇ ਨੇ।
'ਹਯਾਤ* ਖਾਂ ਹਠੀ ਚੜਕੇ, ਜੋਧੇ ਪਏ ਆਉਂਦੇ ਨੇ।
ਤਕ ਕੇ ਮਹੰਤਾਂ ਵੰਨੀ, ਸਤਿਗੁਰੂ ਫੁਰਮਾਉਂਦੇ ਨੇ।
'ਬਾਬਾ ਕ੍ਰਿਪਾਲ ਤੁਸੀਂ ਹੋਵੋ ਸਵਾਧਾਨ ਜੀ।
ਹਠੀਆਂ, ਤਪੀਆਂ, ਸੰਤਾਂ ਨੇ ਜਿਤਣਾ ਮੈਦਾਨ ਜੀ।


  • ਜੇਹੜੇ ਪਠਾਨ ਦਸਮੇਸ਼ ਜੀ ਪਾਸ ਨੌਕਰ ਸਨ ਇਹ ਉਹਨਾਂ ਦਾ ਫੌਜਦਾਰ ਭੀ ਰਹਿ ਚੁਕਾ ਸੀ।