ਪੰਨਾ:ਸਿੱਖੀ ਸਿਦਕ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੪)

ਵਲ ਭੇਜਿਆ, 'ਜਾਂ ਤਾਂ ਆਪ ਆਪਣੇ ਆਪਨੂੰ ਮੇਰੇ ਹਵਾਲੇਕਰ ਦਿਓ, ਜੇਕਰ ਆਪ ਸੂਰਮੇ ਬਲੀ ਅਖਵਾਉਂਦੇ ਹੋ, ਤਾਂ ਪਰਾਇਆਂ ਪੁਤਾ ਨੂੰ ਨਿਹੱਕ ਨਾ ਮਰਵਾਓ, ਮੇਰੇ ਨਾਲ ਮੈਦਾਨ ਵਿਚ ਨਿਤਰਕੇ, ਦੋ ਹਥ ਕਰਕੇ, ਆਪਣੀ ਜਿਤ ਹਾਰ ਦਾ ਫੈਸਲਾ ਕਰ ਲਵੋ। ਸਤਿਗੁਰਾਂ ਇਸਦਾ ਉਤਰ ਪ੍ਰਵਾਨਗੀ ਵਿਚ ਦੇਂਦਿਆਂ ਹੋਇਆਂ, ਕਿਹਾ, ਕਿ ਤੂੰ ਭੀ ਹਠੀ ਹੈਂ, ਤੇ ਸਾਡੇ ਪਾਸ ਭੀ ਹਠੀ ਜਰਨੈਲ ਹੈ। ਤੁਹਾਡੇ ਦੋਹਾਂ ਦੇ ਹੀ ਮੁਕਾਬਲੇ ਹੋਣਗੇ। ਬਾਕੀ ਦੋਹਾਂ ਧਿਰਾਂ ਦੀ ਫੌਜ ਤੁਹਾਡੇ ਕਰਤਬ ਤਕੇਗੀ। ਤੇਰੇ ਜਿਤਣ ਤੇ ਤੇਰੀ ਜਿਤ ਤੇ ਸਾਡੀ ਹਾਰ। ਸਾਡੇ ਹਠੀ ਦੇ ਜਿਤਣ ਪੁਰ ਸਾਡੀ ਫਤਹਿ ਤੇ ਤੇਰੀ ਫੌਜਦੀ ਹਾਰ ਤਸਲੀਮ ਕਰ ਲਈ ਜਾਏਗੀ।

ਡੇਉਢ ਛੰਦ

ਫੌਜ ਆਣ ਉਤਰੀ ਹਯਾਤ ਖਾਨ ਦੀ
ਹਠੀ ਜੋਧਾ ਬਲੀ ਜੋ।
ਸੁਣ ਇਹ ਸਾਧਾਂ ਨੂੰ ਪੈ ਗਈ ਜਾਨ ਦੀ,
ਦਸੀ ਬੁਜਦਿਲੀ ਜੋ।
ਕ੍ਰਿਪਾਲ ਦਾਸ ਤਾਈਂ ਗੁਰਾਂ ਕਿਹਾ ਮੁਖ ਤੋਂ,
ਹੁਕਮ ਅਟਲ ਹੈ।
ਡਰਦੇ ਜੇ ਭਜੇ ਮਰਨੇ ਦੇ ਦੁਖ ਤੋਂ,
ਹੋਣੀ ਤਾਂ ਪ੍ਰਬਲ ਹੈ।
ਹਠੀ ਖਾਂ ਹਯਾਤ ਦਾ ਸੁਨੇਹਾ ਆਂਵਦਾ,
ਸਤਿਗੁਰਾਂ ਕੋਲ ਜੀ।
ਆਓ ਮੇਰੇ ਸਾਹਮਣੇ ਮੈਂ ਭੀ ਇਹੋ ਹੀ ਚਾਂਹਵਦਾ,