ਪੰਨਾ:ਸਿੱਖੀ ਸਿਦਕ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੫ )

ਫੌਜ ਨੂੰ ਨਾ ਰੋਲ ਜੀ।
ਦਿਤਾ ਹੈ ਜਵਾਬ ਅਗੋਂ ਦਸਮੇਸ਼ ਨੇ,
ਸਾਡੇ ਪਾਸ ਖਾਨ ਜੀ।
ਸਾਡੇ ਪਾਸ ਹਠੀ ਭਾਰੇ ਦਰਵੇਸ਼ ਨੇ,
ਰੜਾ ਸੁਣੋ ਖਾਨ ਜੀ।
ਦੋਵੇਂ ਹਠੀਆਂ ਦਾ ਹੋਵੇਗਾ ਮੁਕਾਬਲਾ,
ਨਿਤਰੋ ਹਯਾਤ ਖਾਂ।
ਗਲ ਇਹ ਹੈ ਠੀਕ ਨ ਹੋਵੀਂ ਉਤਾਵਲਾ,
ਈਹੋ ਅਸੀਂ ਚਾਹੁੰਦੇ ਹਾਂ।
ਹੋਇਆ ਜਾਂ ਤਿਆਰ ਕ੍ਰਿਪਾਲ ਦਾਸ ਜੀ,
ਕਹਿੰਦਾ ਹਥ ਜੋੜਕੇ।
ਦਾਤਾ ਆਪ ਰਖਣੀ ਹੈ ਲਾਜ ਦਾਸ ਦੀ,
ਆਵਾਂ ਟਿੰਡ ਫੋੜਕੇ।
ਥਾਪੀ ਲੈ ਗੁਰਾਂ ਤੋਂ ਘੋੜੇ ਤੇ ਹੈ ਸਜਿਆ,
ਹੋਇਆ ਅਸਵਾਰ ਜੇ।
ਅਡੀ ਲਾਕੇ ਘੋੜੇ ਹੈ ਮੈਦਾਨ ਰਜਿਆ, ਪਤ ਵੰਗਾਰਕੇ

ਜਰਨੈਲ ਹਯਾਤ ਖਾਂ ਹਠ, ਸਨਧ ਬਧ ਹੋਕੇ, ਢਾਲ ਤਲਵਾਰ ਹਥ ਲੈਂਕੇ, ਨੰਗੇ ਸਿਰ ਐਲੀ ਐਲੀ ਕਰਦਾ, ਮੈਦਾਨ ਵਿਚ ਨਿਤਰਿਆ ਅਕਾਲ, ਅਕਾਲ ਦਾ ਲਲਕਾਰਾ ਮਾਰਦਾ, ਜਦੋਂ ਇਕ ਮੋਟੇ ਤੇ ਮਜ਼ਬੂਤ ਜਿਸਮ ਵਾਲੇ ਜਟਾਂ ਵਾਲੇ ਵਡੇ ਭਾਰੇ ਜੂੜੇ ਵਾਲੇ, ਸਾਧ ਬੇ ਹਥਿਆਰ, ਘੋੜੇ ਤੇ ਸਵਾਰ, ਮੁਕਾਬਲੇ ਲਈ ਆਉਂਦਾ ਡਿਠਾ, ਤਾਂ ਆਪਣੇ ਨਾਲ ਇਕ ਹਾਸਾ ਸਮਝਕੇ ਮੁਸਕਾਉਣ ਲਗ ਪਿਅ। ਇਕ ਉਚੀ ਥਾਂ ਪੁਰ