ਪੰਨਾ:ਸਿੱਖੀ ਸਿਦਕ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੬ )

ਖੜੇ, ਸਤਿਗੁਰਾਂ ਵਲ ਸੁਨੇਹਾ ਭੇਜਿਆ, 'ਮੈਂ ਇਕ ਖਾਸ ਮੰਨਿਆ ਪ੍ਰਮੰਨਿਆ; ਹਠੀਲਾ ਜਰਨੈਲ ਹਾਂ। ਮੋਰੇ ਮੁਕਾਬਲੇ ਲਈ ਕੋਈ ਸੂਰਮਾ, ਜੋਧਾ, ਸ਼ਾਸਤ੍ਰ ਦੇਕੇ ਭੇਜੋ, ਇਕ ਬੇਹਥਿਆਰੇ ਤੇ ਜਟਾਂ ਵਾਲੇ ਸਾਧ ਨੂੰ ਮੇਰੇ ਨਾਲ ਟਕਰਾਕੇ ਨਿਹੱਕ ਮਰਵਾਉਣ ਨਾਲ ਤੁਹਾਨੂੰ ਕੋਈ ਵਡਿਆਈ ਜਾਂ ਇਜਤ ਨਹੀਂ ਮਿਲ ਸਕੇਗੀ। ਨਾਲੇ ਮੇਰੀ ਸ਼ਾਨ ਦੇ ਸ਼ਾਇਆਂ ਹੈ? ਇਕ ਜਰਨੈਲ ਬੇ ਸ਼ਸਤਰ ਸਾਧ ਨਾਲ ਲੜੇ।'

ਸਤਿਗੁਰਾਂ ਉਤਰ ਭੇਜਿਆ, 'ਏਨੀ ਅਣਖ ਤੇ ਗੈਰਤ ਸੀ, ਤਾਂ ਸੋਚਕੇ ਚੜਾਈ ਕਰਨੀ ਸੀ। ਸੰਤਾਂ ਤੇ ਗੁਰੂਆਂ ਪਾਸ ਸਾਧ ਹੀ ਹੋਣੇ ਹਨ। ਤੁਸੀਂ ਜ਼ਰਾ ਏਹਦੇ ਨਾਲ ਦੋ ਹਥ ਕਰਕੇ ਤਾਂ ਵੇਖੋਂ ਜੇ ਤੁਸੀਂ ਜਿਤ ਗਏ ਤਾਂ ਤੁਹਾਡੀ ਜਿਤ ਤਸਲੀਮ ਕਰ ਲਈ ਜਾਵੇਗੀ। ਅਸੀਂ ਸ਼ਰਤ ਪਕੀ ਜਿਹੜੀ ਆਪਦੇ ਕਹੇ ਤੇ ਕੀਤੀ ਹੈ, ਉਸਤੇ ਕਾਇਮ ਹਾਂ।'

ਲਲਕਾਰਾਂ ਮਾਰਕੇ ਤੇ ਆਪਣੇ ਕੋਲੋਂ ਸੂਰਬੀਰਤਾ ਦੇ ਬਚਨ ਬੋਲਦਾ ਹੋਇਆ ਉਦਾਸੀ ਕ੍ਰਿਪਾਲ ਦਾਸ ਕੀ ਅਨੋਖਾ ਕੌਤਕ ਦਿਖਾਉਂਦਾ ਹੈ।

ਸਿਰਖੰਡੀ ਪਉੜੀ

ਨਿਰਾ ਸਾਧ ਨ ਜਾਣੀ, ਮੈਂ ਵਡ ਸੂਰਮਾ।
ਤੁ ਪੀਤਾ ਦੁਧ ਪਠਾਣੀ, ਦਾਸ ਮੈਂ ਗੁਰਾਂ ਦਾ।
ਤੂ ਕਰਲੀ ਪਹਿਲਾਵਾਰ, ਤੇ ਤੰਗ ਸਭਾਲਕੇ।
ਪਰ ਕੀਤਾ ਉਸ ਇਨਕਾਰ, ਤੇਗ ਚਲਾਉਣ ਤੋਂ।
ਹਯਾਤ ਨੇ ਕਿਹਾ ਉਚਾਰ, ਪਹਿਲਾਂ ਕਰ ਤੂੰ ਹੀ।
ਮਹੰਤ ਕਿਹਾ ਲਲਕਾਰ, 'ਹੋ ਸਕਦਾ ਨਹੀਂ'।