ਪੰਨਾ:ਸਿੱਖੀ ਸਿਦਕ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੮ )

ਮਿਰਜ਼ਾ

ਜੋਸ਼ ਵਿਚ ਤਾਂ ਮਹੰਤ ਡਾਢਾ ਆ ਗਿਆ,
ਗਜ ਬੋਲਦਾ ਅਕਾਲ ਅਕਾਲ।
ਮੈਨੂੰ ਥਾਪਣਾ ਏਂ ਗੁਰੂ ਦਸਮੇਸ਼ ਦੀ,
ਜਿਹੜਾ ਅੜੇ ਉਹ ਬੜੇ ਤਤਕਾਲ।
ਪੈਰ ਦੋਵੇਂ ਰਕਾਬ ਚ' ਟਕਾਇਕੇ,
ਪਬਾਂ ਭਾਰ ਹੋਇਆ ਸੰਤ ਕ੍ਰਿਪਾਲ।
ਦੋਵੇਂ ਹਥੀਂ ਬੜ ਫੇਰਦਾ ਸਲੋਤ੍ਰਾ,
ਐਸੀ ਫੁਰਤੀ ਤੋਂ ਤੇਜ਼ੀ ਨਾਲ।
ਦਾਅ ਬਚਾਕੇ ਹਯਾਤ ਖਾਂ ਰੋਕਦਾ,
ਅਗੇ ਕੀਤੀ ਉਸ ਆਪਣੀ ਢਾਲ।
ਨੰਗੇ ਸਿਰ ਖਾਨ ਹਠੀ ਦੀ ਟਿੰਡ ਤੇ,
ਐਸਾ ਮਾਰਿਆ ਹਥਾਂ ਚ' ਸੰਭਾਲ।
ਸਿਰ ਫਿਸਿਆ ਤੇ ਵਗੀ ਵਿਚੋ ਮਿਝ ਇਓਂ,
ਕੁਜਾ ਮਖਣ ਜਿਉ ਭੰਨਦਾ ਗੁਪਾਲ।
ਇਕ ੫ਸੇ ਵਲ ਧੜ ਉਹ ਦਾ ਲਮਕਿਆ,
'ਪਾਤਰ' ਸਾਧ ਹਥੋਂ ਹੋਇਆ ਉਹਦਾ ਕਾਲ।

ਚੋਜੀ ਪ੍ਰੀਤਮ, ਇਸ ਆਪਣੇ ਰਚੇ ਹੋਏ ਚੋਜ ਨੂੰ, ਇਕ ਪਾਸੇ ਖੜੇ, ਆਪਣੀਆਂ ਅਖਾਂ ਵਲ ਤਕ ਰਹੇ ਸਨ। ਆਪ ਇਸ ਘਟਨਾ ਨੂੰ ਆਪਣੀ ਪਵਿਤ੍ਰ ਕਲਮ ਨਾਲ, ਇਉਂ ਕਵਤਾ ਦਾ ਰੂਪ ਦੇਂਦੇ ਹਨ।

ਕਿਪਾਲ ਕੋਪੀਯੰ ਕੁਤਕੋ ਸੌਭਾਰੀ।
ਹਠੀ ਖਾਨ ਹਯਾਤ ਕੇ ਸੀਸ ਝਾਰੀ।