ਪੰਨਾ:ਸਿੱਖੀ ਸਿਦਕ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੯ )

ਉਠੀ ਛਿੱਛ ਇਛੰ ਕਢਾ ਮੇਝ ਜੋਰੰ।
ਮਨੋ ਮਾਖਨੰ ਮਟੱਕੀ, ਕਾਨ੍ਹ ਫੋਰੰ।*
(ਬਚਿਤ੍ਰ ਨਾਟਕ)


*ਭੰਗਾਣੀ ਦੇ ਜੁਧ ਦਾ ਸੰਖੇਪ ਨਕਸ਼ਾ ਸ੍ਰੀ ਦਸਮੇਸ਼ ਜੀ ਨੇ ਬਚਿਤ੍ਰ ਨਾਟਕ ਵਿਚ ਇਉਂ ਖਿਚਦਿਆਂ ਹੋਇਆਂ, ਅਗੇ ਲਿਖਿਆ ਹੈ, ਕਿ ਹਯਾਤ ਖਾਨ ਹਠੀ ਜਰਨੈਲ ਨੂੰ ਇਉਂ ਇਕ ਸਾਧ ਦੇ ਹਥੋਂ ਮਰਦੇ ਨੂੰ ਵੇਖਕੇ ਨਜਾਬਤ ਖਾਨ ਛੋਟਾ ਜਰਨੈਲ ਰੋਹ ਵਿਚ ਆਣਕੇ, ਕ੍ਰਿਪਾਲਦਾਸ ਨੂੰ ਮਾਰਨ ਲਈ ਅਗਾਹ ਵਧਿਆ। ਉਸਨੂੰ ਇਉਂ ਆਉਂਦਿਆਂ ਨੂੰ ਵੇਖਕੇ ਦੀਵਾਨ ਨੰਦ ਚੰਦ ਨੇ, ਤਿਖੀ ਤਲਵਾਰ ਮਾਰੀ, ਪਰ ਉਹ ਢਾਲ ਤੇ ਵਜਕੇ ਟੁਟ ਗਈ। ਫੇਰ ਕਟਾਰ ਕਢਕੇ ਮਾਰੀ, ਇਉਂ ਵਾਰ ਹੁੰਦੇ ਵੇਖ, ਹੋਰ ਤੁਰਕ ਵੀ ਅਗਾਂਹ ਵਧਕੇ ਆ ਪਏ ਪਰ ਮਾਮੇ ਕ੍ਰਿਪਾਲ ਚੰਦ ਨੇ ਅਗੇ ਹੋਕੇ ਐਸੇ ਕਰੜੇ ਹਥ ਵਿਖਾਏ, ਕਿ ਉਹਨਾਂ ਨੂੰ ਉਥੇ ਹੀ ਰੁਕਣ ਲਈ ਮਜਬੂਰ ਕਰ ਦਿਤਾ। ਸੰਗੋ ਸ਼ਾਹ ਤੇ ਨਜਬਾਤ ਖਾਨ ਦੋਵੇਂ ਐਸੀ ਬੀਰਤਾ ਨਾਲ ਆਪਸ ਵਿਚ ਜੁਟੇ, ਕਿ ਦੋਹਾਂ ਦੀਆਂ ਇਕਠੀਆਂ ਤਲਵਾਰਾਂ ਦੇ ਵਾਰਾਂ ਨਾਲ, ਦੋਹਾਂ ਦੇ ਸਿਰ ਇਕੋ ਸਮੇਂ ਹੀ ਕਟੇ ਗਏ। ਭੀਖਨਖਾਨ ਨੂੰ ਸਤਿਗੁਰਾਂ ਨੇ ਤੀਰ ਮਾਰਕੇ ਘਾਇਲ ਕੀਤਾ ਪਰ ਉਹ ਜਖਮੀ ਹੋਇਆ ਘੋੜਾ ਭਜਾਕੇ ਨਸ ਗਿਆ।

ਸਯਦ ਬਦਰ ਦੀਨ (ਸਾਈਂ ਬੁਧੂ ਸ਼ਾਹ) ਸਢੌਰੇ ਵਾਲੇ ਦੇ ਦੋ ਲਖਤਿ ਜਿਗਰ ਇਕ ਸਾਲਾ ਤੇ ਕੁਝ ਮੁਰੀਦ, ਏਸੇ ਜੰਗ

[ਬਾਕੀ ਦੇਖੋ ਫੁਟ ਨੋਟ ਸਫਾ ੫੦]