ਪੰਨਾ:ਸਿੱਖੀ ਸਿਦਕ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੩ )

ਸਬੈ ਬੀਰ ਧਾਏ। ਸਰੋਘੰ ਚਲਾਏ॥
ਤਬੈ ਤਾਨ ਬਾਣੰ। ਹਨਯੋ ਏਕ ਜੁਆਣੰ॥

ਅੰਤ ਕੀ ਹੋਇਆ।


ਹਰੀਚੰਦ ਮਾਰੇ। ਸੁ ਜੋਧਾ ਲਤਾਰੇ॥
ਸੁ ਕਾਰੋੜ ਰਾਯੰ। ਵਹੈ ਕਾਲ ਘਾਯੰ
ਰਣੌ ਤਿਆਗ ਭਾਗੇ। ਸਬੈ ਤ੍ਰਾਸ ਪਾਗੇਂ॥
ਭਈ ਜੀਤ ਮੇਰੀ। ਕ੍ਰਿਪਾ ਕਾਲ ਕੈਰੀ॥
ਰਣ ਜੀਤ ਆਏ। ਜਯੰ ਗੀਤ ਗਾਏ॥
ਧਨੰ ਧਾਰ ਬਰਖੋ। ਸਬੈ ਸੂਰ ਹਰਖੋ।

ਹਰੀ ਚੰਦ ਨੇ, ਸਤਿਗੁਰਾਂ ਤੇ ਤਿੰਨ ਵਾਰ ਕੀਤੇ ਅੰਤ ਸਤਿਗੁਰਾਂ ਦੇ ਤੀਰ ਨੇ ਉਸਨੂੰ ਪਾਣੀ ਨ ਮੰਗਣ ਦਿਤਾ, ਤੇ ਬਾਕੀ ਫੌਜ ਡਰਦੀ ਮਾਰੀ ਭਜ ਗਈ। ਦਾਤਾ ਜੀ ਨੇ ਨਿਰੰਕਾਰ ਦਾ ਸ਼ੁਕਰ ਕਰਦਿਆਂ ਹੋਇਆਂ ਉਸਦੀ ਕ੍ਰਿਪਾ ਨਾਲ ਵੀ ਪ੍ਰਾਪਤ ਹੋਣ ਦਾ ਧੰਨਵਾਦ ਕੀਤਾ।

ਇਸ ਪ੍ਰਸੰਗ ਵਿਚ ਦਸਮੇਸ਼ ਜੀ ਨੇ, ਆਪਣੇ ਬੀਰਤਾ ਭਰੇ ਉਚਾਰਣ ਕੀਤੇ ਹੋਏ ਐਲਾਨ ਨੂੰ ਪੂਰਨ ਸਫਲਤਾ ਨਾਲ ਨਿਭਾਕੇ ਜ਼ਾਹਰ ਦਿਖਾਇਆ ਹੈ।

ਗਿਦੜਾਂ ਤੋਂ ਮੈਂ ਸ਼ੇਰ ਬਣਾਵਾਂ॥
ਤਬੈ ਗੋਬਿੰਦ ਸਿੰਘ ਨਾਮ ਕਹਾਵਾਂ॥

ਹੋਰ


ਸਵਾ ਲਾਖ ਸੇ ਏਕ ਲੜਾਊਂ।
ਤਬੀ ਗੋਬਿੰਦ ਸਿੰਘ ਨਾਮ ਕਹਾਊਂ॥
ਬੋਲੋ ਸੋ ਨਿਹਾਲ॥ ਸਤਿ ਸ੍ਰੀ ਅਕਾਲ॥