ਪੰਨਾ:ਸਿੱਖੀ ਸਿਦਕ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੪ )

੧ਓ ਸਤਿਗੁਰਪ੍ਰਸਾਦਿ॥

ਜ਼ਿੰਦਾ ਸ਼ਹੀਦ ਦੇਵੀ-ਬੀਰ ਸਪੁਤ੍ਰੀ

ਬੀਬੀ ਸ਼ਰਨ ਕੌਰ

ਕਬੀਰ ਜਿਸੁ ਮਰਨੈ ਤੇ ਜਗੁ ਡਰੈ ਮੇਰੈ ਮਨ ਅਨੰਦੁ॥
ਮਰਨੈ ਹੀ ਤੇ ਪਾਈਐ ਪੂਰਨ ਪਰਮਾ ਨੰਦੁ॥
ਕਬੀਰ ਮਰਤਾ ਮਰਤਾ ਜਗ ਮੂਆ ਮਰਿ ਭਿ ਨ ਜਾਨਿਆ ਕੋਇ॥
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ॥

ਮੌਤ ਭਾਵੇਂ ਬੜੀ ਡਰਾਉਣੀ ਤੇ ਭਿਆਨਕ ਬਲਾ ਹੈ ਪਰ ਗੁਰਸਿਖ, ਮਰਦ ਦੇ ਸਰੂਪ ਵਿਚ ਹੋਵੇ ਜਾਂ ਇਸਤ੍ਰੀ ਦੇ, ਜਿਸਨੇ ਸਿਖੀ ਦੀ ਸਿਖਿਆ ਨੂੰ ਸੁਣ ਗਿਆਨ ਪ੍ਰਾਪਤ ਕੀਤਾ ਹੈ ਤੇ ਸਿਰ ਭੇਟ ਚਾੜਕੇ ਖੰਡੇ ਦਾ ਅੰਮ੍ਰਤ ਪਾਨ ਕੀਤਾ ਹੈ ਉਹ ਮਰਨੇ ਨੂੰ ਅਨੰਦ ਕਹਿੰਦਾ ਹੈ ਤੇ ਪਰਉਪਕਾਰ ਆਣਖ ਧਰਮ ਲਈ ਕੁਰਬਾਨ ਦੇਕੇ ਐਸੀ ਮੌਤੇ ਮਰਦਾ ਹੈ ਜਿਸਤੋਂ ਹੋਰਾਂ ਦਾ ਭਲਾ ਹੁੰਦਾ ਹੈ ਤੇ ਜੀਅ ਦਾਨ ਵੰਡੀਂਦਾ ਹੈ ਉਸਦਾ ਆਪਣਾ ਜੀਊਣਾ ਤੇ ਮਰਨਾ ਸਫਲ ਹੁੰਦਾ ਤੇ ਉਹ ਸਦਾ ਲਈ ਅਮਰ ਹੋ ਜਾਂਦਾ ਹੈ।

ਬੈਂਤ

ਮੂੰਹੋਂ ਨਾਮ ਸੁਖਲਾ ਹੈ ਲੈ ਲੈਣਾ,
ਐਪਰ ਔਖਾ ਹੈ ਆਪਾ ਕੁਰਬਾਨ ਕਰਨਾ।
ਸਿਖਿਆ ਦੂਜੇ ਨੂੰ ਦੇਣੀ ਭੀ ਹੈ ਸੋਖੀ,
ਐਪਰ ਔਖਾ ਹੈ ਸਾਰਾ ਕੁਝ ਦਾਨ ਕਰਨਾ।
ਤੀਰਥ ਭਜਨ ਤੇ ਦਾਨ ਉਪਕਾਰ ਕਰਕੇ,
ਔਖਾ ਹੈ ਮਨ ਆਪਣਾ ਨਿਰਮਾਨ ਕਰਨਾ।