ਪੰਨਾ:ਸਿੱਖੀ ਸਿਦਕ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੫ )

ਬੁਰਿਆਂ ਕੰਮਾਂ ਲਈ ਜਾਗਣਾ ਹੈ ਸੌਖਾ,
ਔਖਾ ਹੈ ਜੁੜ ਭਜਨ ਭਗਵਾਨ ਕਰਨਾ।
ਸ਼ਾਨ ਦੇਸ਼ ਦੀ ਧਰਮ ਉਪਕਾਰ ਬਦਲੋ,
ਨਾਲ ਖੁਸ਼ੀ ਪੁਤ ਪਿਆਰੇ ਮਰਵਾਏ ਜਿਹੜਾ।
'ਪਾਤਰ' ਬਸ ਇਕ ਸ੍ਰੀ ਦਸਮੇਸ਼ ਬਾਝੋਂ,
ਦੁਖੀਆਂ ਦੀਨਾਂ ਨੂੰ ਗਲੇ ਲਗਾਏ ਜਿਹੜਾ।

ਘਟ, ਭਾਵੇਂ ਵਧ, ਹਰ ਮਜ਼ਹਬ ਤੋਂ ਧਰਮ ਨੇ ਇਨਸਾਫ ਨੰ ਛਿਕੇ ਤੇ ਧਰਕੇ ਇਸਤ੍ਰੀ ਜਾਤੀ ਨਾਲ ਵਧੀਕੀ ਕੀਤੀ ਹੈ। ਮਨੂੰ ਸਿੰਮ੍ਰਤੀ ਹਿੰਦੂ ਸ਼ਾਸਤ੍ਰਾਂ ਵਿਚ ਇਸਨੂੰ ਪੈਰ ਦੀ ਜੁਤੀ ਦੀ ਤੂਲਨਾ ਦੇਕੇ ਵਡਾ ਅਪਰਾਧ ਕੀਤਾ ਗਿਆ ਹੈ। ਇਸਲਾਮ ਵਿਚ ਇਬਾਦਤ ਵੇਲੇ ਮਸੀਤ ਜਾਂ ਈਦਗਾਹ ਵਿਚ ਇਸਤ੍ਰੀ ਨੂੰ ਨਾਲ ਸ਼ਾਮਲ ਕਰਨਾ ਵਡਾ ਗੁਨਾਹ ਮੰਨਿਆ ਗਿਆ ਹੈ ਸ਼ਰ੍ਹਾ ਵਿਚ ਜੋ ਸੁੰਨਤ ਸਭ ਤੋਂ ਪਹਿਲਾ ਤੇ ਵਡਾ ਅਸੂਲ ਹੈ ਇਸਤ੍ਰੀ ਪੁਰ ਲਾਗੂ ਨਹੀਂ ਹੋ ਸਕਦੀ। ਬੁਰਕਿਆਂ ਤੇ ਪੜਦਿਆਂ ਵਿਚ ਬੰਦ ਰਖਕੇ ਇਸਤ੍ਰੀ ਦੀ ਜ਼ਿੰਦਗੀ ਤੇ ਜੂਨ ਖਰਾਬ ਕਰਨੀ ਸਿਆਣਪ ਤੇ ਨਿਆਇ ਵਾਲੀ ਗਲ ਨਹੀਂ।

ਈਸਾਈ ਇਸਗਲ ਦੀ ਡੀਗ ਮਾਰਦੇ ਹਨ ਕਿ ਇਸਤ੍ਰੀ ਨੂੰ ਬ੍ਰਾਬਰ ਮਰਦਾਂ ਵਾਲੇ ਹਕ ਉਨ੍ਹਾਂ ਦਿਤੇ ਹਨ। ਅਜ਼ਾਦੀ ਦੀ ਜ਼ਿੰਦਗੀ ਬਤੀਤ ਕਰਨ, ਪੜਨਾ, ਵਿਹਾਰਕਾਰ ਖੁਲੇ ਤੌਰ ਤੇ ਕਰਨੇ, ਮਰਦਾਂ ਤੇ ਬਰਾਬਰ ਚਲਨਾ ਫਿਰਨਾ ਉਹਨਾਂ ਦੇ ਧਰਮ ਵਿਚ ਹੀ ਹਨ। ਪਰ ਵਿਚਾਰਨ ਤੋਂ ਸਿਧ ਹੁੰਦਾ ਹੈ, ਕਿ ਪੂਰਾ ਇਨਸਾਫ ਏ ਏਥੇ ਭੀ ਨਹੀਂ ਹੈ। ਇਕ ਕੁਆਰੀ ਲੜਕੀ ਮਿਸ ਹੈ ਤੇ ਵਿਆਹੀ ਹੋਈ ਮਿਸਜ਼ ਹੈ। ਭਾਵ ਕੀ:- ਕੁਆਰੀ ਹੋਣ ਦੀ