ਪੰਨਾ:ਸਿੱਖੀ ਸਿਦਕ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬ )

ਹਾਲਤ ਵਿਚ ਬਾਪ ਦੇ ਨਾਮ ਤੋਂ ਪੁਕਾਰੀ ਜਾਂਦੀ ਹੈ ਤੇ ਵਿਆਹੀ ਜਾਣ ਪਿਛੋਂ ਪਤੀ ਦੇ ਨਾਮ ਤੇ। ਉਸ ਵਿਚਾਰੀ ਦ ਅਪਣਾ ਨਾਮ ਹੀ ਕੋਈ ਨਹੀਂ ਕਿਸੇ ਪਾਦਰੀ ਦੀ ਗੈਰ ਹਾਜ਼ਰੀ ਵਿਚ ਕੋਈ ਇਸਤ੍ਰੀ ਪਾਦਰੀ ਦੀ ਥਾਂ ਤੇ (Prayer) ਅਰਦਾਸ ਅਗੇ ਲਗਕੇ ਨਹੀ ਕਰਵਾ ਸਕਦੀ। ਜ਼ਰੂਰੀ ਹੈ, ਕਿ ਜਾਂ ਦੂਸਰੇ ਗਿਰਜੇ ਦਾ ਪਾਦਰੀ ਸਦਿਆ ਜਾਏ ਜਾਂ ਕੋਈ ਮਰਦ ਉਸਦੀ ਥਾਂ ਤੇ (ਅਰਦਾਸ) ਕਰਵਾਏ।

ਆਓ ਹੁਣ ਸਿਖੀ ਧਰਮ ਦੀ ਪੜਚੋਲ ਕਰੀਏ। ਬਾਣੀ ਵਿਚ ਉਹਨਾਂ ਨੂੰ ਜਿੰਨਾ ਨੇ ਇਨਾਂ ਨੂੰ ਘਟੀਏ ਦਰਜੇ ਤੇ ਰਖਕੇ ਅਪਮਾਨ ਕੀਤਾ ਹੈ ਦਸਿਆ ਹੈ "ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ॥"

ਸਿੰਘ ਤੇ ਸਿੰਘਣੀ ਦੋਵੇਂ ਹੀ ਪੰਜਾਂ ਕਰਾਰਾਂ ਦੀ ਰਹਿਤ ਰਖਣ ਅੰਮ੍ਰਤ ਖੰਡੇ ਦਾ ਛਕਣ ਨਿਤਨੇਮ ਕਰਨ, ਅਖੰਡ ਪਾਠ ਕੀਰਤਨ, ਲੈਕਚਰ, ਪ੍ਰਚਾਰ, ਕਰਨ, ਜਥੇਦਾਰੀ, ਅਰਦਾਸ, ਕੁਰਬਾਨੀ ਤੇ ਸੇਵਾ ਅਰ ਸਤਸੰਗ ਦੇ ਬਿਲਕੁਲ ਇਕੋ ਜੇਹੇ ਹੀ ਹਕਦਾਰ ਹਨ। ਸਿਖ ਧਰਮ ਨੇ ਇਹ ਸਿਧ ਕੀਤਾ ਹੈ, ਕਿ ਇਸਤ੍ਰੀਆਂ ਸਭੇ ਗੁਣਾਂ, ਸੇਵਾ, ਅਕਲ, ਬਹਾਦਰੀ, ਕੁਰਬਾਨਾਂ, ਲੀਡਰੀ, ਤੇ ਸਿਆਣਪ ਆਦਿ ਵਿਚੋਂ ਕਿਸੇ ਗਲੋਂ ਭੀ ਮਰਦਾਂ ਨਾਲੋ ਘਟ ਨਹੀਂ ਹਨ।

ਚਮਕੌਰ ਦੀ ਗੜੀ ਦਾ ਸਾਕਾ ਜਦ ਧਿਆਨ ਵਿਚ ਨਕਸ਼ਾਂ ਜਮਾਂਦਾ ਹੈ, ਤਾਂ ਲੂੰ ਕੰਢੇ ਖੜੇ ਹੋ ਜਾਂਦੇ ਹਨ। ਡੌਲੇ ਫਰਕਨ ਲਗ ਪੈਂਦੇ ਹਨ। ਕਾਹਲਪੁਣਾ ਤੇ ਜੋਸ਼ ਸਰੀਰ ਵਿਚ ਜ਼ੋਰ ਕਰਦਾ ਹੈ। ਖੂਨ ਉਬਲਣ ਲਗਦਾ ਹੈ, ਤੇ ਸਰੀਰ ਸਾਰੇ ਵਿਚ