ਪੰਨਾ:ਸਿੱਖੀ ਸਿਦਕ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੮ )

ਐਸੀਂ ਮਿਲੇ ਨ ਕਿਤਿਓਂ ਬੇ ਦਾਗ ਕਹਾਣੀ।
'ਪਾਤਰ' ਬੇ ਮਿਸਾਲ ਵਾਰਤਾ ਹੈ ਲਾਸਾਨੀ।

ਰਾਤ ਦੇ ਸਮੇਂ ਗੁਰੂ ਪੰਥ ਦਾ ਹੁਕਮ ਮੰਨਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰਦੀ ਗੜ੍ਹੀ ਚੋਂ ਨਿਕਲ ਕੇ ਮਾਫੀ ਵਾੜੇ ਵਲ ਚਲ ਪਏ।ਦਿਨ ਚੜਿਆ ਗੜ੍ਹੀ ਚੋਂ ਕੋਈ ਸੂਰਮਾ ਬਾਹਰ ਜੰਗ ਕਰਨ ਲਈ ਨਾ ਨਿਕਲਿਆ ਪਰ ਸਾਰੀ ਰਾਤ ਤੋਂ ਲਗਾਤਾਰ ਨਿਗਾਰਿਆਂ ਦੀ ਗੜ੍ਹ ਗੜ੍ਹ ਅਜੇਵੀ ਬਾਹਿਰ ਸੁਣਦੀ ਸੀ। ਮੁਸਲਮ ਅਫਸਰਾਂ ਨੇ ਫੌਜ ਨੂੰ ਹੁਕਮ ਦੇਕੇ ਗੜੀ ਉਪਰ ਇਕਠਾ ਹੀ ਹਲਾ ਕਰਵਾ ਦਿਤਾ, ਅੰਦਰਲੇ ਸਿੰਘਾਂ ਨੇ ਦੀਵਾਰਾਂ ਟਪਣ ਵਾਲਿਆਂ ਬਹਾਦਰਾਂ ਦੇ ਵਢ ਵਢ ਕੇ ਢੇਰ ਲਾ ਦਿਤੇ। ਅਤੇ ਟੁਕੜੇ ਟੁਕੜੇ ਕਟ ਕਟ ਕੇ ਸ਼ਹੀਦੀਆਂ ਪਾ ਗਏ।

ਭਾਈ ਸੰਗਤ ਸਿੰਘ (ਜਿਸਦੀ ਨੁਹਾਰਤੇ ਮੁਹਾਦਰਾ ਦਸਮੇਸ਼ ਜੀ ਨਾਲ ਮਿਲਦਾ ਸੀ;)ਦੇ ਸਿਰ ਕਲਗੀ ਜਿਗਾ ਤਕਕੇ, ਸਿਰ ਕਤਲ ਕਰਕੇ ਐਲੀ ਐਲੀਦੇ ਨਾਹਰੇ ਲਾਏਤੇ ਫਤਿਹ ਦੇ ਡੰਕੇ ਵਜਾਏ। ਰਾਜਾ ਭੀਮਚੰਦ ਨੇ ਕਿਹਾ,ਕਿ ਇਹ ਸਿਰ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ, ਪਰ ਉਸ ਸੀਸ ਨੂੰ ਇਕ ਵਡੀ ਗਾਰਦ ਦੀ ਨਿਗਰਾਨੀ ਹੇਠਾਂ ਔਰੰਗਜ਼ੇਬ ਪਾਸ ਭੇਜਿਆ ਗਿਆ। ਸਾਬਤ ਹੋਇਆ ਕਿ ਇਹ ਸਿਰ ਗੁਰੂ ਜੀ ਦਾ ਨਹੀਂ ਹੈ ਉਹ ਜ਼ਿੰਦਾ ਨਿਕਲ ਗਏ ਹਨ।

ਜ਼ਖਮੀਆਂ ਨੂੰ ਸਾਭਦਿਆਂ,ਫੌਜ ਦੀ ਗਿਣਤੀ ਦੀ ਹਾਲਤ ਨੂੰ ਠੀਕ ਕਰਦਿਆਂ, ਬਾਕੀ ਰਹਿੰਦਾ ਸਿਆਲੀ ਦਿਨ ਝਟ ਬੀਤ ਗਿਆ।ਐਡਾ ਸਖਤ ਕਹਿਰ ਸੂਰਜ ਵੀ ਨਹੀਂ ਸੀ ਤਕਣਾ ਚਾਹੁੰਦਾ, ਬਦਲਾਂ ਦੀਆਂ ਚਿਟੀਆਂ ਰਜ਼ਾਈਆਂ ਦੇ ਓਹਲੇ