ਪੰਨਾ:ਸਿੱਖੀ ਸਿਦਕ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੦ )

ਗਿਲਝਾਂ ਤੇ ਗਿੱਦਾਂ, ਕੁਤੇ ਸੂਰ,ਆਇਕੇ,
ਰਜ ਮਾਸ ਖਾਂਵਦੇ।
ਸਿਆਲੀ ਰੁੱਤੇ ਸੁਤੇ ਹੋਸ਼ ਨੂੰ ਭੁਲਾਏ ਕੇ,
ਪਏ ਉਨੀਂਦੇ ਲਾਂਹਵਦੇ।
ਹਥ ਵਿਚ ਇਕ ਫੜਕੇ ਮਸਾਲ ਜੀ,
ਓਥੇ ਆਣ ਪੁੱਜ ਗਈ।
ਮੁਰਦਿਆਂ ਦੇ ਵਿਚੋਂ ਕਰਨ ਲਗੀ ਭਾਲ ਜੀ,
ਚੰਗੇ ਕੰਮ ਰੁਝ ਗਈ।
ਅਜੀਤ ਸਿੰਘ ਵੀਰ ਦੀ ਸੀ ਲਾਸ਼ ਲਭ ਪਈ,
ਚੁਕ ਕੇ ਲਿਆਂਵਦੀ।
ਜੁਝਾਰ ਸਿੰਘ ਜੀ ਦੀ ਦੂਜੀ ਵੇਰ ਲਭ ਪਈ,
ਸਾਂਭ ਕੇ ਟਿਕਾਂਵਦੀ।
ਬਾਕੀ ਲੋਥਾਂ ਸਿੰਘਾਂ ਦੀਆਂ ਕਰ ਕਠੀਆਂ
ਇਕੋ ਥਾਂ ਧਰੀਆਂ।
ਆਪਨੀ ਹਵੇਲੀ ਚੋਂ ਲਿਆਈ ਲਕੜਾਂ,
ਉਂਗਲਾਂ ਸੀ ਠਰੀਆਂ।
ਲਕੜਾਂ ਨੂੰ ਚਿਣ ਉਤੇ ਲਾਸ਼ਾਂ ਰਖਕੇ,
ਚਿਖਾ ਹੈ ਬਣਾਂਵਦੀ।
'ਪਾਤਰ' ਦਿਲ ਥੰਮ ਅਰਦਾਸ ਕਰਕੇ,
ਲਾਂਬੂ ਚਾ ਲਗਾਂਵਦੀ।

ਸਿਖ ਇਤਹਾਸ ਵਿਚੋਂ ਜਿਥੇ ਕਿ ਪੜਨ ਵਾਲਿਆਂ ਨੂੰ ਵਡੇ ਸਾਹਿਬਜ਼ਾਦਿਆਂ ਦੀ ਧਰਮ ਕੌਮ, ਮਜ਼ਲੂਮਾਂ, ਯਤੀਮ ਲਈ ਬਹਾਦਰੀ, ਤੇ ਉਪਕਾਰ ਨਾਲ ਭਰੀ ਹੋਈ ਸ਼ਹਾਦਤ