ਪੰਨਾ:ਸਿੱਖੀ ਸਿਦਕ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੧ )

ਛੋਟਿਆਂ ਸਾਹਿਬਜ਼ਾਦਿਆਂ ਨੂੰ ਜ਼ਾਲਮਾਂ ਵਲੋਂ ਲਾਲਚ, ਦਿਲ-ਬਰੀਆਂ, ਡਰਾਵੇ, ਧਮਕੀਆਂ ਮਿਲਨ ਦੇ ਬਾਵਜੂਦ ਉਹਨਾਂ ਦੀ ਨਿਕੀ ਜੇਹੀ ਅਵਸਥਾ ਵਿਚ ਬੇਖੌਫ ਹੋਕੇ ਹਸਦਿਆਂ ਖਿੜੇ ਮਥੇ ਕਤਲ ਹੋਣ ਵਾਲੀ ਕੁਰਬਾਨੀ। ਇਕ ਸਿਖ ਦਾ ਖੂਨੀ ਤੇ ਮਸਤ ਹਾਥੀ ਨਾਲ ਮੁਕਾਬਲਾ, ਚਾਲੀਆਂ ਕੁ ਜਵਾਨਾਂ ਦੇ ਹੁੰਦਿਆਂ ਹੋਇਆਂ ਦਸ ਲੱਖ ਦੀ ਗਿਣਤੀ ਵਾਲੇ ਸ਼ਾਹੀ ਲਸ਼- ਕਰ ਨਾਲ ਮੁਕਾਬਲਾ ਕਰਨਾ ਤੇ ਹੌਂਸਲਾ ਨ ਛਡਣਾ ਤੇ ਨ ਡੋਲਣਾ ਇਹੋ ਜੇਹੀਆਂ ਬੇ ਮਿਸਾਲ ਕਹਾਣੀਆਂ ਮਿਲਦੀਆਂ ਹਨ, ਓਥੇ ਬੀਬੀ ਸ਼ਰਨ ਕੌਰ ਜੀ ਦੀ ਭੀ ਲਾਸਾਨੀ ਬੀਰਤਾ, ਤੇ ਪ੍ਰੇਮ, ਸਿਦਕ, ਭਰੋਸੇ, ਉਪਕਾਰ, ਨਿਸ਼ਕਾਮ, ਤੇ ਹੌਂਸਲੇ ਵਾਲੀ ਕੁਰਬਾਨੀ ਤੇ ਸ਼ਹਾਦਤ ਆਪਦੇ ਦਿਲ ਨੂੰ ਇਕ ਹਲੂਣਾ ਦੇਵੇਗੀ। ਠਾਠਾਂ ਮਾਰਦਾ ਜੋਸ਼ ਪੈਦਾ ਕਰੇਗੀ। ਜਿਸਨੇ ਖੰਡੇ ਦੇ ਅੰਮ੍ਰਿਤ ਦੇ ਬਲ ਦੇ ਸਦਕੇ ਕਕਰ ਵਰਦੀਆਂ ਰਾਤਾਂ ਵਿਚ, ਨਿਘੀ ਰਜ਼ਾਈ ਨੂੰ ਛਡ ਹਿੰਮਤ ਧਾਰਕੇ, ਹਥ ਵਿਚ ਇਕ ਮਸਾਲ ਫੜਕੇ, ਮੁਰਦਿਆਂ ਦੀਆਂ ਲਾਸ਼ਾਂ ਵਿਚ ਫਿਰ ਕੇ, ਆਪਣੇ ਵੀਰਾਂ ਸਿਖਾਂ ਦੀਆਂ ਲਾਸ਼ਾਂ ਲਭਕੇ ਤੇ ਚੁਕਕੇ ਲਿਆ- ਵਣ ਅਰ ਚਿਖਾ ਬਨਾਵਣ ਦੀ ਦਲੇਰੀ ਕੀਤੀ, ਜਿਸ ਥਾਂ ਵਿਚੋਂ ਰਾਤ ਸਮੇਂ ਲੰਘਣ ਵੇਲੇ ਵਡੇ ੨ ਹੌਸਲਿਆਂ ਤੇ ਦਿਲਾਂ ਵਾਲੇ ਭੀ ਦਹਸ਼ ਖਾਂਦੇ ਹਨ।ਕੀ ਦੁਨੀਆਂ ਦੀ ਕੋਈ ਹਿਸਟਰੀ ਐਸੀ ਮਸਾਲ ਪੇਸ਼ਂ ਕਰ ਸਕਦੀ ਹੈ ?

ਲਹੂ ਤੇ ਮਿਝ ਨਾਲ ਲੇਬੂ ਪੇਥੂ ਹੋਈਆਂ ੨ ਲਾਸ਼ਾਂ ਜੋ ਬਰਫ ਵਾਂਗ ਠੰਢੀਆਂ ਪਈਆਂ ਹੋਈਆਂ ਸਨ, ਦੂਰ ਦੂਰ ਤਕ ਮੁਰਦਿਆਂ ਵਿਚੋਂ ਲਭਕੇ ਚੁਕਕੇ ਲਿਆਵਣੀਆਂ, ਤੇ