ਪੰਨਾ:ਸਿੱਖੀ ਸਿਦਕ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੫ )

ਦੀਆਂ ਹੁਝਾਂ ਮਾਰ ਮਾਰ ਤੇ ਕੂਲਾ,ਮੁਲਾਇਮ,ਨਾਜ਼ੁਕ, ਤੇ ਪਵਿਤ੍ਰ ਪਿੰਡੇ ' ਤੇ ਬੈਂਤ ਮਾਰ ਮਾਰ ਪੁਛਦੇ ਹਨ। ਸਖਤੀਆਂ, ਮਾਰਾਂ, ਹੁਝਾਂ, ਤਕਲੀਫਾਂ, ਕਸ਼ਟ ਦੁਖ, ਪੀੜਾਂ, ਦਰਦਾਂ, ਸਟਾਂ, ਸਹਾਰ ਰਹੀ ਹੈ, ਪਰ ਬਾਣੀ ਪੜਨੀ ਤੇ ਮਗਨਤਾ ਦੇ ਹਠ ਨੂੰ ਨਹੀਂ ਛਡ ਰਹੀ, ਕਿਉਂਕਿ ਇਹ ਜਾਣਦੀ ਹੈ, ਕਿ ਪਾਠ ਨੂੰ ਖੰਡਤ ਕਰਕੇ ਬੋਲਣ ਪੁਰ ਵੀ ਜਾਨ ਨਹੀਂ ਰਹਿਣੀ ਤੇ ਕਿਉਂ ਨਾ ਹਠੀਆਂ ਵਾਂਗ, ਅਖੰਡ ਬਾਣੀ ਦੇ ਪ੍ਰੇਮ ਨੂੰ ਚਖਦਿਆਂ, ਜਾਨ ਵਾਰ ਦਿਤੀ ਜਾਵੇ। ਜਿਸ ਕਾਰਜ ਲਈ ਦਾਤਾਰ ਦੇ ਚਰਨਾਂ ਵਿਚ ਅਰਦਾਸ ਕੀਤੀ ਸੀ ਉਹ, ਹੁਣ ਸਿਰੇ ਤਾਂ ਚੜ੍ਹ ਹੀ ਗਿਆ ਹੈ।

"ਦਰ ਕੂਚਾਏ ਇਸ਼ਕ ਗਰ ਚ ਮਹਾਲ ਅਸਤ ਰਸੀਦਨ,
ਮਨਸੂਰ ਸਿਫਤ ਬਹ ਕਦਮ ਦਾਰ ਤੂਆਂ ਰਫਤ।”
(ਭਾਈ ਨੰਦਲਾਲ ਜੀ)

“ਪ੍ਰੇਮ ਮਾਹੀ ਦਾ ਔਖੀ ਗਲੀ ਵਿਚ ਸਿਰ ਦੇ ਭਾਰ ਚਲੀਵੇ।
ਬੇ ਖੁਦ ਹੋ ਮਨਸੂਰ ਦੇ ਵਾਂਗਰ ਸੂਲੀ ਪੈਰ ਧਰੀਵੇ।
ਪ੍ਰੇਮ ਫੁਲਵਾੜੀ

ਜ਼ਾਲਮ ਜਿਥੇ ਕਿ ਇਨਸਾਨ ਹੁੰਦਾ ਹੋਇਆ, ਪਬਰ ਤੋਂ ਭੀ ਸਖਤ ਦਿਲ ਰਖਦਾ ਹੈ ਉਥੇ ਰਬ ਦਾ ਪਿਆਰਾ, ਸਚਾ ਅਣਖੀਲਾ ਗੁਰਸਿਖ ਭੀ ਮਰਦ ਅਥਵਾ ਤੀਵੀਂ, ਬਚੇ ਜਾਂ ਬੁਢੇ ਮੋਟੇ ਜਾਂ ਪਤਲੇ ਦੀ ਹੈਸੀਅਤ ਇਕ ਫੌਲਾਦ ਵਰਗਾ ਪਕਾ ਦਿਲ ਰਖਦਾ ਹੈ, ਜੋ ਜ਼ਾਲਮ ਦੇ ਬੇ ਇਨਸਾਫ, ਨਾਜਾਇਜ਼, ਬੇ ਅਸੂਲ, ਤੇ ਸਖਤ ਤੋਂ ਸਖਤ ਜ਼ੁਲਮ ਅਗੇ ਝੁਕਦਾ ਨਹੀਂ ਹੈ, ਸਗੋਂ ਆਪਣੀ ਕੁਰਬਾਨੀ ਨਾਲ, ਉਸ ਪਥਰ ਨੂੰ ਟੁਕੜੇ ਟੁਕੜੇ