ਪੰਨਾ:ਸਿੱਖੀ ਸਿਦਕ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੬ )

ਕਰਕੇ ਰਖ ਦੇਂਦਾ ਹੈ।

ਕਮਾਂਡਰ ਨੇ ਹੁਕਮ ਦਿਤਾ ਇਹ ਸਿਖ ਔਰਤ ਹੈ। ਏਹ ਬੁਲਾਇਆਂ ਕਿਸੇ ਤਰੀਕੇ ਨਾਲ ਭੀ ਨਹੀਂ ਬੋਲੇਗੀ। ਇਸਦੇ ਜਿਸਮ ਨੂੰ ਤਿਖੇ ਨੇਜ਼ਿਆਂ ਨਾਲ ਵਿੰਨਕੇ ਉਪਰ ਉਠਾਓ ਤੇ ਏਸ ਬਲਦੇ ਅਗ ਦੇ ਭਾਂਬੜ ਤੇ ਰਖਕੇ ਜ਼ਿੰਦਾ ਜਲਾ ਦਿਓ।

ਧੰਨ ਸਤਿਗੁਰੂ ਜੀਓ, ਧੰਨ ਕਮਾਈ ਵਾਲੇ ਅੰਮ੍ਰਿਤ ਧਾਰੀਓ ਤੁਹਾਡੇ ਚਰਨਾਂ ਤੋਂ ਸਦਕੇ।

[ਗੱਡੀ]

ਕੀਤੇ ਚਾਰੇ ਭਾਵੇਂ ਹਾਰੇ ਸਾਰੇ,
ਉਭਰ ਨ ਕੋਈ ਮਿਲਿਆ।
ਹੁਝਾਂ ਮਾਰਕੇ ਨੇ ਪਏ ਤੰਗ ਕਰਦੇ,
ਬਾਣੀ ਬੀਬੀ ਰਹੀ ਪੜ੍ਹਦੀ
ਕਿਹਾ ਅਫਸਰਾਂ ਨਾ ਏਦਾਂ ਇਸ ਮੰਨਣਾ,
ਔਰਤ ਹੈ ਕਿਸੇ ਸਿਖ ਦੀ
ਫੜੋ ਬਰਛੇ ਤੇ ਲੰਮੀ ਇਹਨੂੰ ਪਾਕੇ,
ਖੋਭ ਨੋਕਾਂ ਚੁਕੋ ਤਾਂਹ ਨੂੰ।
ਬਲਦੀ ਅਗ 'ਚ ਜੀਊਂਦੀ ਨੂੰ ਸਾੜੋ,
ਝਟ ਪਟ ਕੀਤਾ ਇੰਞ ਹੀ।
ਕੂਲਾ ਬਦਨ ਗੁਲਾਬ ਫੁਲ ਵਰਗਾ,
ਤਿਖੇ ਨੇਜੇ ਮਾਰ ਵਿੰਨਤਾ।
ਉਥੋਂ ਛੁਟੇ ਨੇ ਫੁਹਾਰੇ ਖੂਨ ਦੇ,
ਸੀ ਨਹੀਂ ਮੂੰਹੋਂ ਨਿਕਲੀ।
ਬਲਦੀ ਅੱਗ ਤੇ ਸਰੀਰ ਇਹਦਾ ਭੁੰਨਿਆਂ,