ਪੰਨਾ:ਸਿੱਖੀ ਸਿਦਕ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੮ )

ਤੂੰ ਭੀ ਰਖ ਲੈ ਭਰੋਸਾ ਚਰਨੀ,
ਭਵਜਲੋਂ ਤਰ ਜਾਏਂਗਾ।
ਮੰਨ ਆਗਿਆ ਤੇ ਜਨਮ ਸੁਵਾਰ ਲੈ,
ਬੰਧਨ ਤੂੰ ਆਪੇ ਕਟ ਲੈ ਕਰ ਲੈ।
'ਪਾਤਰ' ਉਪਕਾਰ ਕਰਕੇ ਜਸ ਖਟ ਲੈ।

ਖਾਲਸਾ ਇਹ ਹੈ ਤੇਰਾ ਅਣਖੀਲਾ, ਜੀਊਂਦਾ ਜਾਗਦਾ ਚਮਕਦਾ, ਸੁਨਹਿਰੀ ਇਤਹਾਸ ਇਸਨੂੰ ਪੜਕੇ ਵੀਚਾਰਕੇ ਸਤਿ ਗੁਰਾਂ ਨੇ ਤੈਨੂੰ ਕਿੰਨਾ ਬਲ ਤੇ ਬਖਸ਼ਸ਼ਾਂ ਦਿਤੀਆਂ ਹਨ।

ਇਸ ਬੀਬੀ ਦੀ ਲਾਸਾਨੀ ਕੁਰਬਾਨੀ ਨੇ ਜ਼ਾਲਮਾਂ ਦੇ ਦਿਲ ਵੀ ਕੰਬਾ ਦਿਤੇ। ਉਹ ਭੀ ਉਂਗਲਾਂ ਦੰਦਾਂ ਹੇਠਾਂ ਲੈ ਟੁਕਨ ਲਗ ਪਏ ਤੇ ਕਈ ਆਪਸ ਵਿਚ ਚਹਿ-ਮਗੋਈਆਂ ਕਰਨ ਲਗੇ “ਯਾ ਅੱਲਾਹ ਤੂੰ ਇਹ ਸਿਖ ਪਤਾ ਨਹੀਂ ਕਿਸ ਨੂਰੀ ਖਾਕ ਤੋਂ ਬਣਾਏ ਨੀ। ਕੀ ਮਰਦ, ਕੀ ਤੀਵੀਂ,ਕੀ ਬਚੇ, ਕੀ, ਬੁਢੇ ਮੌਤ ਨੂੰ ਕੁਝ ਵੀ ਨਹੀਂ ਸਮਝਦੇ। ਤਸੀਹੇ ਤੇ ਮੁਸੀ ਬਤਾਂ ਹਸ ਹਸਕੇ ਝਲਦੇ ਹੋਏ ਹਠ ਨਹੀਂ ਛਡਦੇ। ਪਤਾ ਨਹੀਂ ਇਨ੍ਹਾਂ ਨੂੰ ਇੰਞ ਕਰਨ ਨਾਲ ਕੀ ਸੁਆਦ ਔਂਦਾ ਹੈ . ਅਸੀਂ ਤਾਂ ਆਹ ਰਾਤ ਦੀ ਸਰਦੀ ਭੀ ਸਹਾਰਨ ਨੂੰ ਮੁਸੀਬਤ ਸਮਝਦੇ ਹਾਂ। ਜਦੋਂ ਇਹ ਮੈਦਾਨ ਜੰਗ ਵਿਚ ਲੜਦੇ ਹਨ ਤਦ ਤੋਬਾ ਤੋਬਾ ਖੁਦਾ ਹਾਫਜ਼ ਪਤਾ ਨਹੀਂ ਕੀ ਅਫਾਤ ਨੇ।

ਹੇ ਸਿੰਘ, ਸਿੰਘਣੀਓਂ! ਦਸਮੇਸ਼ ਨੇ ਆਪ ਨੂੰ ਉਹ ਜੀਵਨ ਤੇ ਸਪਿਰਟ ਬਖਸ਼ੀ ਹੈ ਜਿਸ ਤੋਂ ਆਪ ਦੀ ਕੀਤੀ ਕਮਾਈ ਤੇ ਕੁਰਬਾਨੀ ਨੂੰ ਵੇਖ ਦੁਸ਼ਮਨ ਭੀ ਅਸ਼ ਅਸ਼ ਕਰਦੇ ਹਨ।

ਸਤਿ ਸ੍ਰੀ ਅਕਾਲ