ਪੰਨਾ:ਸਿੱਖੀ ਸਿਦਕ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੯ )

੧ਓ ਸਤਿਗੁਰਪ੍ਰਸਾਦਿ ॥

ਗੁਰੂ ਜੀ ਦਾ ਦੱਖਣ ਜਾਣਾ

ਬੁਰਿਆਂ ਨਾਲ ਭੀ ਨੇਕੀ ਕਰਨੀ ਕਲਗੀਆਂ ਵਾਲਾ ਜਾਣੇ।

ਦੀਨੇ ਨਗਰ ਤੋਂ ਜ਼ਫਰਨਾਮਾ ਲਿਖਕੇ ਦਸਮੇਸ਼ ਜੀ ਨੇ ਭਾਈ ਦਇਆ ਸਿੰਘ ਨੂੰ ਦਿਤਾ ਤੇ ਹੁਕਮ ਕੀਤਾ ਔਰੰਗਾਬਾਦ (ਦੱਖਣ) ਵਿਚ ਜਾਕੇ ਅਪਣੇ ਹਥੀਂ ਇਹ ਚਿਠੀ ਬਾਦਸ਼ਾਹ ਔਰੰਗਜ਼ੇਬ ਨੂੰ ਦੇਣੀ।ਇਹ ਬਾਰਾਂ ਹਕਾਇਤਾਂ ਲਿਖਕੇਨਸੀਹਤ ਦੇਕੇ ਸਖਤ ਤਾੜਨਾ ਕੀਤੀ ਸੀ।"

ਬੈਂਤ

ਤਿਖੇ ਤੀਰ ਬੇਪੀਰ ਦੇ ਚੀਰਨੇ ਨੂੰ,
ਚਿਠੀ ਲਿਖੀ ਫੜ ਕਲਮ ਦਵਾਤ ਦਾਤੇ
ਪਹਿਲੇ ਲਿਖੀ ਤਾਰੀਫ ਅਕਾਲ ਜੀ ਦੀ,
ਫੇਰ ਲਿਖੀ ਸਾਰੀ ਵਾਰਦਾਤ ਦਾਤੇ।
ਕੀਤੇ ਜ਼ੁਲਮ ਜੋ ਮਾਰੇ ਮਸੂਮ ਬਚੇ,
ਲਿਖੇ ਹੋਰ ਭੀ ਬਹੁਤ ਬ੍ਰਿਤਾਂਤ ਦਾਤੇ।
ਖਾਕੇ ਕਸਮਾਂ ਹੋਏ ਬੇਦੀਨ ਪਾਪੀ,
ਕੀਤੇ ਪਾਪ ਦਸੇ ਜੋ ਹਾਲਾਤ ਦਾਤੇ।
ਵਿਚ ਦਰਗਾਹ ਦੇ ਲੇਖਾ ਸਭ ਹੋਊ ਤੇਰਾ,
ਦੋਜ਼ਖ ਤਪਦੇ ਵਿਚ ਤੂੰ ਸੜੇਂ ਸ਼ਾਹਾ।
ਤੈਨੂੰ ਸਾਰੀ ਅਸਲੀਅਤ ਦਾ ਪਤਾ ਲਗੇ,
ਜੇਕਰ ਜਫਰਨਾਮਾ ਸਾਡਾ ਪੜੇਂ ਸ਼ਾਹਾ।