ਪੰਨਾ:ਸਿੱਖੀ ਸਿਦਕ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੦ )

ਭਾਈ ਦਇਆ ਸਿੰਘ ਆਪਣੇ ਇਕ ਸਾਥੀ ਸਮੇਤ ਔਰੰਗਾਬਾਦ ਪੁਜਿਆ। ਬਾਦਸ਼ਾਹ ਤਖਤ ਪੁਰ ਬੈਠਾ ਸੀ ਭਾਈ ਦਇਆ ਸਿੰਘ ਨੇ ਬੇਖੌਫ ਅਗਾਂਹ ਲੰਘਕੇ ਉਸ ਨੂੰ ਜਾ ਲਫਾਫਾ ਫੜਾਇਆ।

ਬਾਦਸ਼ਾਹ ਨੇ ਆਲਾ ਫਾਰਸੀ ਜ਼ਬਾਨ ਦੀ ਸ਼ਾਇਰੀ ਵਿਚ ਹਜ਼ੂਰ ਦੀਆਂ ਲਿਖੀਆਂ ਹਕਾਇਤਾਂ ਤੇ ਨਸੀਹਤਾਂ ਨੂੰ ਜਦੋਂ ਗੌਰ ਨਾਲ ਪੜ੍ਹਿਆ ਤਦ ਆਪਣੇ ਆਪ ਨੂੰ ਦੋਜ਼ਖ ਦੀ ਸਖਤ ਸਜ਼ਾ ਲਈ ਦੋਸ਼ੀ ਸਮਝਕੇ ਆਪਣੀਆਂ ਕੀਤੀਆਂ ਕਰ- ਤੂਤਾਂ, ਪਾਪਾਂ, ਅਪਰਾਧਾਂ, ਸੀਨਾ ਜ਼ੋਰੀਆਂ, ਵਧੀਕੀਆਂ,ਸਖ- ਤੀਆਂ, ਮਨ ਆਈਆਂ, ਜੁਲਮ, ਬੇ ਇਨਸਾਫੀਆਂ, ਬੁਰਿ- ਆਈਆ, ਬੇ-ਪਤੀਆਂ, ਧਿੰਗੋ ਜ਼ੋਰੀਆਂ, ਤੇ ਅਨ ਆਂਈਆਂ ਨੂੰ ਚੇਤੇ ਕਰ ਕਰ ਕੰਬਿਆ।

ਓਸੇ ਵੇਲੇ ਪੰਜਾਬ ਦੇ ਹਾਕਮਾਂ ਨੂੰ ਸਤਿਗੁਰਾਂ ਦੀ ਤਾਬਿਆ ਰਹਿਣ ਤੇ ਖਿਦਮਤਾਂ ਕਰਨ ਲਈ ਹੁਕਮਨਾਮੇ ਭੇਜ ਦਿਤੇ ਤੇ ਹਜੂਰ ਦੀ ਸੇਵਾ ਵਿਚ ਨਿੰਮ੍ਰਤਾ ਭਰਿਆ ਬੇਨਤੀ ਲਿਖਿਆ। ਜਿਸ ਵਿਚ ਹਥ ਜੋੜ ਜੋੜ ਮਾਫੀਆਂ ਮੰਗੀਆਂ ਤੇ ਦੋਹਾਂ ਗੁਰਸਿਖਾਂ ਨੂੰ ਸਿਰੋਪਾ ਮੋਹਰਾਂ ਦੇਕੇ ਦੋ ਅਹਿਲਕਾਰਾਂ ਨੂੰ ਰਸਤੇ ਦੇ ਸਫਰ ਵਿਚ ਸੁਵਾਰੀ ਦਾ ਪ੍ਰਬੰਧ ਕਰਨ ਤੇ ਖਿਦਮਤ ਕਰਨ ਲਈ ਨਾਲ ਭੇਜਿਆ।

ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਲਾਗਤ ਹੀ ਭੁਇੰ ਗਿਰ ਪਰਿਆ ਪਰਾ ਕਲੇਜੇ ਛੇਕ। ਇਸ ਦਿਨ ਤੋਂ ਇਸਨੂੰ ਆਪਣੇ ਕੀਤੇ ਦੇ ਪਛਤਾਵੇ ਪਰ ਤੇ ਦੋਜ਼ਖ ਵਿਚ ਸੜਨ ਦੇ ਡਰ ਨਾਲ ਤਾਪ ਐਸਾ ਚੜਿਆ