ਪੰਨਾ:ਸਿੱਖੀ ਸਿਦਕ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੧ )

ਜਿਸਦੇ ਕਾਰਣ ਇਹ ਕੁਝ ਦਿਨ ਤੜਫਦਾ, ਲੁਛਦਾ, ਕੁਝਦਾ, ਤਪਦਾ, ਸੜਦਾ, ਵਿਲਕਦਾ, ਕਲਪਦਾ, ਰੋਂਦਾ ਚੀਕਦਾ ਤੇ ਕੁਰਲਾਂਦਾ ਹੋਇਆ ਸੰਮਤ ਸਤਾਰਾਂ ਸੌ ਤਰੇਹਠ ਨੂੰ ਸੰਸਾਰ ਤੋਂ ਸਦਾ ਲਈ ਟੂਰ ਗਿਆ।

ਵਾਰ-ਪੜਿਆ ਜ਼ਫਰ ਨਾਮਾ ਦਸਮੇਸ਼ ਦਾ,

ਵਜੀ ਸੀਨੇ ਦੇ ਵਿਚ ਸੂ ਬੰਦੂਕ
ਖਾਧੀ ਗਸ਼ ਤਰੇਲੀ ਆਈ ਮਥੇ ਤੇ,
ਦਿਲ ਢਹਿ ਗਿਆ ਤੇ ਚਿਹਰਾ ਹੋਇਆ ਫੂਕ।
ਕੋਹੇ ਬੰਦੇ ਜੋ ਬੇਦੋਸੇ ਪਿਆਰੇ ਰਬ ਦੇ,
ਪਛੋਤਾਵੇ ਮੂੰਹ ਹੋਇਆ ਵਾਂਗ ਭੂਕ।
ਪੜੀਆਂ ਬਾਰਾਂ ਹੀ ਹਕਾਇਤਾਂ ਤੇ ਨਸੀਹਤਾਂ,
ਲਿਖੀਆਂ ਗੁਰਾਂ ਨੇ ਜੋ ਦੇ ਦੇ ਕੇ ਟੂਕ।
ਪਾਪੀ ਮਨ ਪਿਆ ਫਿਟਕਾਂ ਪਾਂਵਦਾ,
ਕਰਦਾ ਰਿਹਾ ਜੋ ਬੇਅਦਲੀ ਇਹ ਮੂਕ।
ਕੀਤੇ ਜ਼ੁਲਮਾਂ ਨੂੰ ਯਾਦ ਕਰ ਕੰਬਦਾ,
ਮਾਨੋ ਲੜ ਗਿਆ ਸੂ ਨਾਗ ਜ਼ਹਿਰੀ ਸ਼ੂਕ।
ਪੱਥਰ ਵਾਂਗ ਦੇਹੀ ਹੋ ਗਈ ਸ਼ਾਹ ਦੀ,
ਪਟ ਵਾਂਗ ਜਿਹੜੀ ਨਰਮ ਸੀ ਮਲੂਕ।
ਤੌਕ ਲਾਹਨਤਾਂ ਦਾ ਗਲ ਪਾਕੇ ਮਰਗਿਆ,
ਬੁਰਾ ਰਖਿਆ ਸਭ ਨਾਲ ਜੋ ਸਲੂਕ।
ਹਥ ਝਾੜ ਜਵਾਰੀਆ ਟੂਰ ਪਿਆ,
ਗੋਦੀ ਮੌਤ ਦੀ ਉਹ ਸੌਂ ਗਿਆ ਘੂਕ।
'ਪਾਤਰ' ਸੁਟਿਆ ਜਮਾਂ ਨੇ ਵਿਚ ਦੋਜ਼ਖਾਂ,