ਪੰਨਾ:ਸਿੱਖੀ ਸਿਦਕ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੨ )

ਸੁਣੇ ਜਿਥੋਂ ਨਾ ਕੋਈ ਚੀਕਦੇ ਦੀ ਕੂਕ।

ਤਾਰਾ ਆਜ਼ਮ ਔਰੰਗਜ਼ੇਬ ਦਾ ਛੋਟਾ ਪੁਤਰ ਉਸਦੇ ਨਾਲ ਹੀ ਦਖਣ ਵਿਚ ਰਹਿਕੇ ਬਹਾਦਰੀ ਨਾਲ ਮਰਹੱਟਿਆਂ ਨੂੰ ਫਤਿਹ ਕਰਨ ਲਈ ਜੰਗ ਕਰ ਰਿਹਾ ਸੀ। ਬਾਪ ਦਾ ਮਰਨਾ ਸੁਣ ਜੰਗ ਵਿਚੇ ਛਡ ਦਿਲੀਦਾ ਤਖਤ ਲੈਣ ਲਈ ਫੌਜ ਸਮੇਤ ਉਠ ਨਠਾ। ਬਾਪ ਦਾ ਮਰਨਾ ਸੁਣਕੇ ਇਸਦਾ ਭਰਾ ਕਾਇਮ ਬਖਸ਼ ਜੋ ਬੰਗਾਲੇ ਦਾ ਸੂਬਾ ਸੀ ਦਿਲੀ ਆਉਂਦਾ ਹੋਇਆ ਇਸਨੂੰ ਆਗਰੇ ਹੀ ਮਿਲ ਪਿਆ ਦੋਨੋਂ ਭਰਾ ਗਲੇ ਮਿਲ ਫੁਟ ਫੁਟ ਕੇ ਰੋਏ।

ਤਾਰਾ ਆਜ਼ਮ ਨੇ ਇਸ ਖਿਆਲ ਨਾਲ ਕਿ ਇਹ ਵੀ ਤਖਤ ਦਾ ਵਾਰਸ ਬਣਨ ਲਈ ਸ਼ਰੀਕ ਬਣ ਜਾਵੇਗਾ ਜਾਂ ਹੋ ਸਕਦਾ ਹੈ ਵਡੇ ਭਰਾ ਦੀ ਮਦਦ ਕਰੇ ਧੋਖੇ ਨਾਲ ਸੁਤੇ ਪਏ ਨੂੰ ਕਤਲ ਕਰਵਾ ਦਿਤਾ। ਉਸਦਾ ਸਾਰਾ ਜੰਗੀ ਸਮਾਨ ਤੇ ਲਸ਼ਕਰ ਆਪਣੇ ਕਬਜ਼ੇ ਕਰਕੇ ਦਿਲੀ ਨੂੰ ਆਣ ਸੰਭਾਲਿਆ।

ਮੁਅੱਜ਼ਮ ਸ਼ਾਹ, ਜੋ ਕਾਬਲ ਕੰਧਾਰ ਦਾ ਸੂਬਾ ਸੀ, ਭਾਰੀ ਫੌਜ ਇਕੱਠੀ ਕਰਕੇ ਆਪਣਾ ਤਖਲਸ ਬਹਾਦਰ ਸ਼ਾਹ ਰਖਕੇ ਮਾਰੋ ਮਾਰ ਕਰਦਾ ਹੋਇਆ ਦਿਲੀ ਵਲ ਚੜ੍ਹ ਆਇਆ ਜ਼ਰ ਜੋਰੂ ਜ਼ਮੀਨ ਲਈ ਸਕੇ ਵੀਰ ਕਿਵੇਂ ਖਹਿ ਖਹਿ ਮਰਦੇਨੇ।

ਬਘੌਰ ਰਿਆਸਤ ਦਾ ਰਾਣਾ ਸ਼ਿਵ ਪ੍ਰਤਾਪ ਸਿੰਘ ਜੋ ਦਸਮੇਸ਼ ਜੀਨੂੰ ਆਪਣੇ ਪਾਸ ਠਹਿਰਾਕੇ,ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰਦਾ ਸੀ, ਸਤਿਗੁਰਾਂ ਨੂੰ ਪੁਛਣ ਲਗਾ ‘ਦਾਤਾਰ ਜੀ ਹੁਣ ਬਾਦਸ਼ਾਹੀ ਕੌਣ ਕਰੇਗਾ? ਸਤਿਗੁਰਾਂ ਫੁਰਮਾਇਆ, ਬਹਾਦਰ ਸ਼ਾਹ ਵਡਾ ਹੈ ਹਕ ਉਸਦਾ ਹੈ ਤੇ ਉਹੋਹੀ ਬਾਦਸ਼ਾਹ ਬਣੇਗਾ।