ਪੰਨਾ:ਸਿੱਖੀ ਸਿਦਕ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੩ )

ਡੇਊਢ ਛੰਦ

ਸਾਰੇ ਦੇਸ਼ ਵਿਚ ਫੈਲੀ ਸੀ ਖਬਰ ਏ,
ਬਾਦਸ਼ਾਹ ਮਰ ਗਿਆ।
ਲਾਸ਼ ਦਬ ਦਿਤੀ ਉਹਦੀ ਵਿਚ ਕਬਰ ਦੇ,
ਤਖਤ ਖਾਲੀ ਕਰ ਗਿਆ।
ਹਿੰਦੂ ਹੋਏ ਖੁਸ਼ ਸ਼ੁਕਰ ਮਨਾਂਵਦੇ,
ਕਹਿਰ ਸਿਰੋ ਟਲਿਆ।
ਮੁਸਲਮੀਨ ਸ਼ੋਕ ਸ਼ੋਂਕ ਨੇ ਅਲਾਂਵਦੇ,
ਮੁਗਲਰਾਜ ਚਲਿਆ।
ਤਾਰਾ ਆਜ਼ਮ ਨਿਕਾ ਪੁਤ ਸੀ ਜੋ ਸ਼ਾਹ ਦਾ,
ਦਖਣ 'ਚ ਰਹਿੰਦਾ ਸੀ।
ਮਦਦਗੀਰ ਹੈਸੀ ਬਾਪ ਸ਼ਹਿਨਸ਼ਾਹ ਦਾ,
ਦੂਤੀ ਨਾਲ ਖਹਿੰਦਾ ਸੀ।
ਨਾਲ ਮਰਹੱਟਿਆਂ ਦੇ ਜੰਗ ਤਾਰੇ ਨੇ,
ਭਾਰੇ ਭਾਰੇ ਕੀਤੇ ਸਨ।
ਮੌਤ ਸੁਣ ਬਾਪ ਦੀ ਸਭੇ ਵਿਸਾਰੇ ਨੇ,
ਅਫਸਰ ਨਾਲ ਲੀਤੇ ਸਨ।
ਤਾਰੇ ਕਿਹਾ ਰਾਜ ਹਿੰਦ ਦਾ ਮੈਂ ਕਰਾਂਗਾ,
ਵੀਰ ਦੋਵੇਂ ਮਾਰਕੇ।
ਸੂਰਮਾ ਹਾਂ ਸ਼ੇਰ ਮੌਤ ਤੋਂ ਨਹੀਂ ਡਰਾਂਗਾ,
ਲੜਾਂਗਾ ਵੰਗਾਰਕੇ ।
ਕਾਇਮ ਬਖਸ਼ ਸੂਬਾ ਤਦੋਂ ਸੀ ਬੰਗਾਲਦਾ,
ਮੌਤ ਸੁਣੀ ਬਾਪ ਦੀ।