ਪੰਨਾ:ਸਿੱਖੀ ਸਿਦਕ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੪ )

ਰੋਂਦਾ ਕੁਰਲਾਂਦਾ ਆਇਆ ਦੁਖ ਜਾਲਦਾ,
ਦਿਲ ਵਿਚ ਪਾਪ ਸੀ।
ਆਗਰੇ ਆ ਮਿਲਿਆ ਕਾਇਮ ਬਖਸ਼ ਸੀ,
ਰੋਇਆ ਭੁੱਬਾਂ ਮਾਰਕੇ।
ਤਾਰਾ ਖੋਟੀ ਭੈੜੀ ਬੁਧੀ ਵਾਲਾ ਸ਼ਖਸ ਸੀ,
ਕੀਤਾ ਮਾਰ ਪਾਰ ਜੇ।
ਲਸ਼ਕਰ ਸਮਾਨ ਉਹਦਾ ਸਾਰਾ ਲੁਟਿਆ,
ਦਿਲੀ ਵਿਚ ਪੁਜਦਾ।
ਤਖਤ ਦੀ ਸੰਭਾਲ ਕਰਨੇ ਨੂੰ ਜੁਟਿਆ,
ਨਹੀਂ ਹੋਰ ਸੁਝਦਾ,
ਕਾਬਲ ਦਾ ਜੋ ਸੂਬਾ ਸੀ ਮੁਅਜ਼ਮ ਸ਼ਾਹ ਤਾਂ,
ਹੋਇਆ ਪਰੇਸ਼ਾਨ ਜੇ।
ਰਖਕੇ ਤਖਲਸ ਬਹਾਦਰ ਸ਼ਾਹ ਖਾਂ,
ਚੜ੍ਹਿਆ ਨਾਲ ਸ਼ਾਨ ਦੇ।
ਬਾਬਲ ਚੋ ਲਿਆਇਆ ਭਾਰੀ ਫੌਜ ਨਾਲ ਉਹ,
ਦਿਲੀ ਵਲ ਚਲਿਆ।
ਤਾੜ ਗਿਆ ਤਾਰੇ ਦੇ ਸਾਰੇ ਪਲਾਲ ਉਹ,
ਜੋਰੀ ਤਖਤ ਮਿਲਿਆ।
ਗੁਰਾਂ ਪਾਸੋਂ ਪੁਛਦੇ ਨੇ ਰਾਣੇ ਆਣਕੇ,
‘ਰਾਜ ਕੌਣ ਕਰੇਗਾ'?
ਦਸਿਆ ਗੁਰਾਂ ਨੇ ਭੇਦ ਸਾਰਾ ਜਾਣਕੇ,
ਤਾਰਾ ਟੁਟ ਮਰੇਗਾ।
'ਬਹਾਦਰ ਸ਼ਾਹ ਦਾ ਹਕ ਓਸਨੂੰ ਹੀ ਮਿਲੇਗਾ,