ਪੰਨਾ:ਸਿੱਖੀ ਸਿਦਕ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੫ )

ਸ਼ਕ ਨਹੀਂ ਕੋਈ ਜੀ।
'ਪਾਤਰ' ਸਿਰ ਓਸਦੇ ਛਤਰ ਝੁਲੇਗਾ,
ਦੇਖੀ ਇੱਥੇ ਹੋਈ ਸੀ।

ਸਤਿਗੁਰ ਜੀ ਦੇ ਮੁਖ ਦਾ ਬਚਨ ਸਚਾ ਜਾਣਕੇ, ਰਾਣਾ ਆਪ ਤੇ ਹੋਰ ਰਾਜੇ ਰਾਣੇ ਅਰ ਜਗੀਰਦਾਰ ਇਕਠੇ ਕਰਕੇ ਬਹਾ- ਦਰ ਸ਼ਾਹ ਨੂੰ ਨਜ਼ਰਾਨੇ ਲੈਕੇ ਅਗਲ ਵਾਂਢੀ ਜਾ ਮਿਲਿਆ। ਭਾਈ ਨੰਦ ਲਾਲ ਜੀ ‘ਗੋਯਾ ਭੀ ਆਣ ਮਿਲੇ। ਪੁਰਾਣਾ ਪ੍ਰੇਮੀ ਜਾਣ ਬਹਾਦਰ ਸ਼ਾਹ ਗਲੇ ਮਿਲਿਆ ਤੇ ਇਹਨਾਂ ਸਭਨਾਂ ਨੂੰ ਆਪਣੇ ਹਮਦਰਦੀ ਜਾਣਕੇ ਪੁਛਣ ਲਗਾ, “ਮੈਂ ਕਾਬਲ ਤੋਂ ਦੂਰੋਂ ਆਇਆ ਹਾਂ। ਤਾਰਾ ਆਜ਼ਮ ਨੇ ਦਿਲੀ ਦਾ ਤਖਤ ਸਾਂਭਕੇ ਵਧੀਕੀ ਕੀਤੀ ਹੈ ਤੇ ਪੈਰ ਪਕੇ ਕਰੀ ਬੈਠਾ ਹੈ, ਫਤਹਿ- ਯਾਬ ਹੋਣ ਦੀ ਜੁਗਤ ਦਸੋ"

[ਬੈਂਤ]-ਰਾਣੇ ਕਈ ਨਜ਼ਰਾਨੇ ਲੈ ਮਿਲੇ ਅਗੋ,
ਬਹਾਦਰ ਸ਼ਾਹ ਪੰਜਾਬ ਜਦ ਆਣ ਵੜਿਆ।
ਰਾਜੇ ਰਾਣੇ ਜਾਣੇ ਮਦਦਗੀਰ ਸ਼ਾਹ ਨੇ,
ਨੰਦ ਲਾਲ ਨੂੰ ਵੇਖ ਸੂ ਚਾਉ ਚੜਿਆ।
ਕਹਿੰਦਾ ਪੈਰ ਨੇ ਲਏ ਜਮਾ ਤਾਰੇ,
ਹੋਊ ਹਾਰ ਜੇ ਮੈਂ ਉਸਦੇ ਨਾਲ ਲੜਿਆ।
ਦਸੋ ਤੁਸੀਂ ਤਰਕੀਬ ਦਨਾਉ ਮੈਨੂੰ,
ਕਿਵੇਂ ਮਰੇ ਤਾਰਾ ਜਾਂ ਉਹ ਜਾਏ ਫੜਿਆ।
ਜ਼ਾਹਰਾ ਪੀਰ ਨੇ ਗੁਰੂ ਗੋਬਿੰਦ ਸਿੰਘ ਜੀ,
ਮਦਦ ਕਰਨ ਜੇ ਉਹ ਕੰਮ ਰਾਸ ਹੋਵੇ।
ਸ਼ਰਨੀ ਜਾ ਪਾਤਰ ਕਹਿੰਦੇ ਕਰੋ ਬਿਨਤੀ,