ਪੰਨਾ:ਸਿੱਖੀ ਸਿਦਕ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੬ )

ਬਚਨ ਕਰਨ ਤਾਂ ਵੈਰੀ ਦਾ ਨਾਸ ਹੋਵੇ।
ਨੰਦ ਲਾਲ ਤੇ ਹਾਕਮ ਪ੍ਰੇਮੀਆਂ ਨੂੰ,
ਗੁਰਾਂ ਕੋਲ ਭੇਜਨ ਲਈ ਤਿਆਰ ਕਰਦਾ।
ਲੈ ਜਾਉ ਭੇਟ ਤੇ ਅਰਜ਼ਾਂ ਜਾ ਕਰੋ ਦੋਵੇਂ,

*ਮੁਅੱਜ਼ਮ ਸ਼ਾਹ ਜਦੋਂ ਆਗਰੇ ਦਾ ਸੂਬਾ ਸੀ, ਤਦੋਂ ਭਾਈ ਨੰਦ ਲਾਲ ‘ਗੋਯਾ ਇਸਦਾ ਮੀਰ ਮੁਨਸ਼ੀ ਸੀ। ਇਕ ਵੇਰ ਬਾਦਸ਼ਾਹ ਔਰੰਗਜ਼ੇਬ ਦੌਰੇ ਪੁਰ ਆਗਰੇ ਆਇਆ ਤਾਂ ਵਡੇ ਵਡੇ ਮੁਲਾਣੇ ਆਲਮ ਫਾਜ਼ਲ ਇਕਠੇ ਕੀਤੇ ਤੇ ਕੁਰਾਨ ਦੀ ਇਕ ਆਇਤ ਦੇ ਅਰਥ ਪੁਛੇ, ਜਿਸਦੀ ਉਹ ਦੇਰ ਤੋਂ ਵੀਚਾਰ ਖੁਦ ਵੀ ਕਰ ਰਿਹਾ ਸੀ। ਇਹਨਾਂ ਨੇ ਆਪਣੀ ਸਮਝ ਅਨੁਸਾਰ ਮਤਲਬ ਦਸਿਆ, ਪਰ ਬਾਦਸ਼ਾਹ ਦੀ ਤਸੱਲੀ ਨ ਹੋਈ। ਉਹ ਬਹਾਦਰ ਸ਼ਾਹ ਨੂੰ ਤਾਕੀਦ ਕਰ ਗਿਆ ਕਿ ਮੈਂ ਵੀ ਖੋਜ ਕਰਦਾ ਰਹਾਂਗਾ ਤੂੰ ਵੀ ਹੋਰ ਪੁਛ ਗਿਛ ਕਰਕੇ ਇਸਦੇ ਪੂਰੇ ਅਰਥ ਦੀ ਖੋਜ ਕਰੀ ਜਾਈਂ।

ਬਹਾਦਰ ਸ਼ਾਹ ਦੇ ਜਾਣ ਪਿਛੋਂ ਮੀਰ ਮੁਨਸ਼ੀ ਨੰਦ ਲਾਲ ਨੇ ਭੀ ਇਹ ਆਇਤ ਬਹਾਦਰ ਸ਼ਾਹ ਤੋਂ ਲਿਖਵਾ ਲਈ ਤੇ ਪੰਜ ਸਤ ਦਿਨ ਸੋਚਣ ਪਿਛੋਂ ਇਸਦੇ ਪੂਰੇ ਅਰਬ ਮੁਅਜ਼ਮ ਸ਼ਾਹ ਨੂੰ ਦਸੇ। ਕੁਦਰਤੀ ਇਕ ਮਹੀਨੇ ਪਿਛੋਂ ਬਾਦਸ਼ਾਹ ਨੂੰ ਫਿਰ ਸਰਕਾਰੀ ਕੰਮ ਆਗਰੇ ਔਣਾ ਪਿਆ । ਬਹਾਦਰ ਸ਼ਾਹ (ਮੁਅਜ਼ਮ ਸ਼ਾਹ) ਨੇ ਭਾਈ ਨੰਦ ਲਾਲ ਨੂੰ ਸੱਦਿਆ। ਉਸਨੇ ਮੁਕੰਮਲ ਮਤਲਬ ਇਸ ਆਇਤ ਦਾ ਖੋਹਲਕੇ ਸਮਝਾਇਆ। ਬਾਦਸ਼ਾਹ ਬੜਾ ਖੁਸ਼ ਹੋਇਆ। ਇਨਾਮ ਦਿਤਾ ਤੇ ਨਾਇਬ

(ਬਾਕੀ ਦੇਖੋ ਨੋਟ ਸਫਾ ੭੭)