ਪੰਨਾ:ਸਿੱਖੀ ਸਿਦਕ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੭ )

ਬਹਾਦਰ ਸ਼ਾਹ ਕਹਿਣਾ ਸੇਵਕ ਤੁਸਾਂ ਦਰਦਾ।
ਕਰੋ ਮਦਤ ਗਰੀਬ ਨਿਆਸਰੇ ਦੀ,
ਸਾਰੀ ਉਮਰ ਬਣਿਆਂ ਰਹੂੰ ਮੈਂ ਬਰਦਾ।
ਮਿਹਰ ਆਪਣੀ ਕਰੋ ਤੇ ਤਖਤ ਬਖਸ਼ੋ,
ਬਿਨਾਂ ਆਪ ਦੇ ਕੰਮ ਇਹ ਨਹੀਂ ਸਰਦਾ।
ਅਰਜ਼ ਕੀਤੀ ਜਾ ਦੋਹਾਂ ਨੇ ਰਖ ਭੇਟਾ,
ਸ਼ਾਹ ਨੇ ਭੇਜਿਆ ਹੈ ਆਪ ਵਲ ਦਾਤਾ।
“ਪਾਤਰ ਕਹਿੰਦਾ ਨਿਮਾਣਾ ਹੋ ਕਰੂੰ ਸੇਵਾ,
ਜਿਹੜੀ ਆਖਸੋ ਮੰਨਾਂ ਉਹ ਗਲ ਦਾਤਾ

ਸਤਿਗੁਰਾਂ ਫੁਰਮਾਇਆ-ਤੁਸੀਂ ਸਾਡੇ ਪਿਆਰੇ ਹੋ, ਵਕੀਲ ਬਣਕੇ ਆਏ ਹੋ। ਬਹਾਦਰ ਸ਼ਾਹ ਵਲੋਂ ਕੀਤੀਆਂ


(੭੬ ਸਫੇ ਦੀ ਬਾਕੀ)

ਸੂਬਾ ਬਨਾਣ ਦਾ ਹੁਕਮ ਦੇ ਗਿਆ। ਪਰ ਨਾਲ ਇਹ ਤਾਕੀਦ ਕੀਤੀ ਕਿ ਐਸਾ ਸਿਆਣਾ ਤੇ ਦਾਨਸ਼ਮੰਦ ਆਦਮੀ ਹਿੰਦੂਨਹੀਂ ਰਹਿਣਾ ਚਾਹੀਦਾ। ਤਰੱਕੀ ਦੇਣ ਤੋਂ ਪਹਿਲਾਂ ਇਸਨੂੰ ਮਸਲ- ਮਾਨ ਜਰੂਰ ਬਣਾ ਲਿਆ ਜਾਵੇ।

ਭਾਈ ਨੰਦ ਲਾਲ ਜੀ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਹ ਰਾਤੀਂ ਭਜ ਉਠੇ ਤੇ ਸ੍ਰੀ ਅਨੰਦ ਪੁਰ ਸਾਹਿਬ ਦਸਮੇਸ਼ ਪਾਤਸ਼ਾਹ ਦੀ ਸ਼ਰਨ ਆ ਗਏ ਸਨ।ਏਥੋਂ ਉਹਨਾਂ ਨੂੰ ਭਲਾ ਕੌਣ ਫੜ ਸਕਦਾ ਸੀ ।ਆਪ ਏਥੇ ਚੋਟੀ ਦੇ ਕਵੀ ਤੋਂ ਮਹਾਂ ਵਿਦਵਾਨ ਅਰ ਅਨਿਨ ਸਿਖ ਬਣ ਰਹੇ। ਅਜ ਏਸ ਮੁਲਾ- ਕਾਤ ਵਿਚ ਬਹਾਦਰ ਸ਼ਾਹ ਨੇ ਆਪਣਾ ਇਹਨਾਂ ਨੂੰ ਵਜ਼ੀਰ ਬਣਾ ਲਿਆ।