ਪੰਨਾ:ਸਿੱਖੀ ਸਿਦਕ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੯ )

ਆਖਰੀ ਦਮ ਤਕ ਭੁਲਕੇ ਲੜ ਨਾ ਸਾਡਾ ਛੋੜਨਾ।

ਤਾਰਾ ਆਜ਼ਮ ਨੇ ਆਪਣਾ ਲਸ਼ਕਰ ਦਿਲੀਓਂ ਬਾਹਰ ਮੈਦਾਨ ਵਿਚ ਬਹਾਦਰ ਸ਼ਾਹ ਨੂੰ ਆਉਂਦੇ ਨੂੰ ਹੀ ਖਤਮ ਕਰਨ ਵਾਸਤੇ ਖੜਾ ਕਰ ਲਿਆ ਤੇ ਫਤਹਿ ਤੇ ਪੂਰਾ ਵਿਸ਼ਵਾਸ਼ ਰਖਕੇ ਵਡੇ ਸਾਰੇ ਹੌਂਸਲੇ ਨਾਲ ਡਟ ਖੜੋਤਾ।

ਏਧਰ ਬਹਾਦਰ ਸ਼ਾਹ ਦੀ ਫੌਜ ਨੇ ਵੀ ਤਾਜਾ ਦਮ ਕਰ ਲਿਆ ਸੀ, ਕੁਝ ਫੌਜਾਂ ਰਾਣਿਆਂ ਦੀਆਂ ਮਿਲ ਗਈਆਂ। ਪੰਜ ਸੌ ਸਿੰਘਾਂ ਸੂਰਮਿਆਂ ਦਾ ਜਥਾ ਆ ਨਾਲ ਰਲਿਆ ਸਤਿ- ਗੁਰਾਂ ਦੀ ਮਦਦ ਤੋਂ ਬਚਨਾਂ ਤੇ ਭਰੋਸਾ ਰਖਕੇ ਜਾ ਹਮਲਾ ਕੀਤਾ ਦੁਵਲਿਓਂ ਜੋਸ਼ੀਲਾ ਜੰਗ ਜੁਟਿਆ।

ਸਿਰ ਖੰਡੀ ਪਉੜੀ

ਜੰਗ ਦੀ ਹੋਈ ਤਿਆਰੀ, ਦੋਵੇਂ ਪਾਸਿਓਂ।
ਲਸ਼ਕਰ ਫੌਜਾਂ ਭਾਰੀ, ਆਕੇ ਜੁਟੀਆਂ।
ਤੋਪਾਂ ਚਲਣ ਬੰਦੂਕਾਂ, ਡਿਗਣ ਸੂਰਮੇ।
ਸੁਣਦਾ ਕੋਈ ਨ ਕੂਕਾਂ, ਤੜਫਨ ਧਰਤ ਤੇ।
ਹੋ ਗਈ ਧਰਤੀ ਲਾਲ, ਲਹੂ ਦੇ ਨਾਲ ਸੀ।
ਜੂਝਨ ਬੀਰਤਾ ਨਾਲ, ਡਰਦੇ ਜ਼ਰਾ ਨਾ।
ਪਿਛਾਂਹ ਧਰਨ ਨਾ ਪੈਰ, ਜੋਧੇ ਬਲੀ ਜੋ।
ਸਮਝਨ ਲਗੇ ਗ਼ੈਰ, ਕਠੇ ਪਲੇ ਜੋ।
ਸਰ ਸਰ ਚਲਣ ਤੀਰ, ਨਿਕਲ ਕਮਾਨ ਚੋਂ।
ਕਰਦੇ ਲੀਰੋ ਲੀਰ, ਸੀਨੇ ਵਿੰਨਦੇ।
ਮੰਗਣ ਦੇਣ ਨ ਨੀਰ, ਡੇਗਣ ਧਰਤ ਤੇ।
ਦਲਾਂ ਨੂੰ ਜਾਂਦੇ ਚੀਰ, ਤਿਖੇ ਤੇਜ਼ ਉਹ।