ਪੰਨਾ:ਸਿੱਖੀ ਸਿਦਕ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੦ )

ਕੜ ਕੜ ਗੋਲੀ ਚਲੇ, ਸੁਣਦਾ ਕੁਝ ਨਾ।
ਗੜ ਗੜ ਹੋਈ ਦੁਵਾਲੇ, ਗੋਲੇ ਛੁਟਦੇ।
ਦੜਾ ਦੜ ਡਿਗਣ ਥਲੇ, ਸਣੇ ਹੀ ਘੋੜਿਆਂ।
ਧੜਾ ਧੜ ਕਰਦੇ ਹਲੇ, ਚੜੀਆਂ ਲਾਲੀਆਂ।
'ਪਾਤਰ' ਹੋ ਗਈ ਆਸ ਬਹਾਦਰ ਸ਼ਾਹ ਨੂੰ।
ਤਾਰੇ ਦਾ ਹੋਊ ਨਾਸ, ਸਾਂਭਾਂ ਤਖਤ ਮੈਂ।

ਪਲਾਂ ਵਿਚ ਖੂਨ ਦੀਆਂ ਨਦੀਆਂ ਵਹਿ ਤੁਰੀਆਂ ਦੋਹਾਂ ਪਾਸਿਆਂ ਦੇ ਸੂਰਮੇ ਸਰਦਾਰ ਬਹੁਤ ਮਰ ਗਏ, ਪਰ ਬਹਾਦਰ ਸ਼ਾਹ ਦਾ ਜਿਤ ਵਿਚ, ਅਗੇ ਵਧਣ ਵਿਚ ਭਾਰਾ ਰਿਹਾ।ਰਾਤ ਨੂੰ ਸੋਚਣ ਲਗਾ ਕਿ ਬਾਬਾ ਨਾਨਕ ਦੀ ਗਦੀ ਦੀ ਅਜ਼ਮਤ ਤਾਂ ਮੈਂ ਅਗੇ ਵੀ ਸੁਣੀ ਹੋਈ ਸੀ ਪਰ ਅਜ ਪਰਤੱਖ ਦੇਖ ਰਿਹਾ ਹਾਂ।ਜਿਤ ਤਾਂ ਮੇਰੀ ਹੋ ਹੀ ਜਾਣੀ ਹੈ, ਪਤਾ ਨਹੀਂ ਗੁਰੂ ਜੀ ਜਾਂ ਉਸਦੇ ਸਿਖ ਕੀ ਪੇਚੀਦਾ ਸੁਵਾਲ ਸਾਹਮਣੇ ਰਖ ਦੇਣ।ਕਿਤੇ ਜਿਤਿਆ ਜਤਾਇਆ ਮੁਲਕ ਹੀ ਨਾ ਅਧ ਵੰਡਾਣ ਦੀ ਮੰਗ ਪੇਸ਼ਕਸ਼ ਕਰ ਦੇਣ। ਹਛਾ ਫ਼ਤਹਿ ਤਾਂ ਹੋ ਲਵੇ ਫੇਰ ਇਕਰਾਰ ਵੀ ਵੇਖੀ ਜਾਊ। (ਸਿੰਗੀ ਹਥ ਪੈ ਲੈਣ ਦੇ ਸੁਖਣਾ ਵੀ ਲਬ ਜਾਣਗੀਆਂ) ਲਾਰੇ ਲਾ ਲਾਕੇ ਟਾਲ ਮਟੋਲਾ ਕਰ ਛਡਾਂਗਾ । ਨੀਅਤ ਨੂੰ ਮੁਰਾਦ। ਸਵੇਰੇ ਫਿਰ ਜੰਗ ਜੁਟਿਆ।

[ਸਾਕਾ]

ਦੂਜੇ ਦਿਨ ਫਿਰ ਸੂਰਮੇ, ਰਣ ਵਿਚ ਆ ਜੁਟੇ।
ਜ਼ਖਮੀ ਹੋ ਕਈ ਤੜਫਦੇ, ਕਈ ਜਾਨੋ ਛੁਟੇ।
ਬਹਾਦਰ ਸ਼ਾਹ ਦੀ ਫੌਜ ਦੇ, ਅਜ ਦਿਲ ਨੇ ਟੁੱਟੇ।
ਜੋਸ਼ ਨਾਲ ਲਲਕਾਰਦਾ, ਤਰ ਫੌਜੀ ਹੁਣੇ।