ਪੰਨਾ:ਸਿੱਖੀ ਸਿਦਕ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੧ )

ਚਾਰਾ ਕੋਈ ਨਾ ਚਲਦਾ, ਗਏ ਪੈਰ ਨੇ ਪੁਟੇ।
ਜਥਾ ਇਕ ਲਾ ਸਿੰਘਾਂ ਦਾ, ਲਾ ਸਥਰ ਸੁਟੇ।
ਨੰਦ ਲਾਲ ਨੂੰ ਆਖਦਾ, ਭਾਗ ਮੇਰੇ ਫੁੱਟੇ।
ਆਖੋ ਜਾਕੇ ਗੁਰਾਂ ਨੂੰ, ਗਏ ਅਸੀਂ ਜੋ ਲੁਟੇ।
ਬਿਨਾਂ ਤੁਸਾਡੀ ਮਿਹਰ ਤੋਂ, ਹਨ ਲੇਖ ਨਿਖੁਟੇ।
'ਪਾਤਰ' ਕਰੋ ਸਹਾਇਤਾ, ਜੇ ਆਪ ਤ੍ਰ੍ਠੇ।

ਆਪਣੀ ਫੌਜ ਦੇ ਪੈਰ ਉਖੜਦੇ ਤਕਕੇ ਬੜੇ ਲਲਕਾਰੇ ਮਾਰੇ ਤੇ ਫੌਜ ਨੂੰ ਹੌਂਸਲੇ ਦਿਤੇ, ਪਰ ਕੋਈ ਚਾਰਾ ਚਲਦਾ ਨਾ ਦਿਸਿਆ ਤਾਂ ਭਾਈ ਨੰਦਲਾਲ ਜੀ ਤੇ ਹਾਕਮ ਰਾਇ ਨੂੰ ਸਤਿ- ਗੁਰਾਂ ਪਾਸ ਭੇਜਦਾ ਹੈ। ਜੋ ਗੁਰੂ ਚਰਨਾਂ ਵਿਚ ਹਾਜ਼ਰ ਹੋਕੇ ਮਦਦ ਲਈ ਬੇਨਤੀ ਕਰਦੇ ਹਨ।

ਕੋਰੜਾ ਛੰਦ

ਹਾਕਮ ਰਾਇ, ਦੂਜੇ ਭਾਈ ਨੰਦ ਲਾਲ ਜੀ
ਪੁਜੇ ਗੁਰਾਂ ਪਾਸ, ਦੋਵੇਂ ਤਤਕਾਲ ਜੀ।
ਹਥ ਬੰਨ ਬਿਨੈ ਗੁਰਾਂ ਪਾਸ ਕਰਦੇ।
ਰਖੋ ਲਾਜ ਅਸੀਂ ਹਾਂ ਗੁਲਾਮ ਦਰ ਦੇ।
ਬਹਾਦਰ ਸ਼ਾਹ ਦਾ ਦਿਲ ਅਜ ਡਾਢਾ ਡੋਲਿਆ।
ਅਸਾਂ ਪਾਸ ਆਕੇ, ਆਪ ਇਉਂ ਬੋਲਿਆ।
ਜਾਣਦੇ ਹੋ ਭੇਦ ਤੁਸੀਂ ਗੁਰੂ ਘਰ ਦੇ।
ਰਖੋ ਲਾਜ ਅਸੀਂ ਹਾਂ ਗੁਲਾਮ ਦਰ ਦੇ।
ਰਣ ਹਥੋਂ ਜਾਂਵਦਾ ਮਦਦ ਘਲੋ ਜੀ।
ਬੇਨਤੀ ਹੈ ਸਾਡੀ ਤੁਸੀਂ ਆਪ ਚਲੋ ਜੀ।
ਆਪ ਜੀ ਤੋਂ ਪਾਪੀ ਵੈਰੀ ਹੈਣ ਡਰਦੇ।