ਪੰਨਾ:ਸਿੱਖੀ ਸਿਦਕ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੨ )

ਰਖੋ ਲਾਜ ਅਸੀਂ ਹਾਂ ਗੁਲਾਮ ਦਰ ਦੇ।
ਵਧੀ ਆਵੇ ਤਾਰਾ ਨਾਲ ਡਾਢੇ ਜ਼ੋਰ ਦੇ।
ਸਾਡਾ ਪਾਸਾ ਹੁੰਦਾ ਜਾਂਦਾ ਕਮਜ਼ੋਰ ਜੇ।
ਸੂਰਮੇ ਲਚਾਰ ਹੌਸਲਾ ਨ ਧਰਦੇ।
ਰਖੋ ਲਾਜ ਅਸੀਂ ਹਾਂ ਗੁਲਾਮ ਦਰ ਦੇ।
ਗੁਰੂ ਪੁਜੇ ਆਪ ਬੇਨਤੀ ਨੂੰ ਮੰਨਕੇ।
ਮੋੜ ਦਿਤੀ ਫੌਜ ਪਿਛਾਂਹ ਮੂੰਹ ਭੰਨਕੇ।
ਇਕੋ ਤੀਰ ਨਾਲ ਵੀਹ ਤੀਹ ਮਰਦੇ।
ਰਖੋ ਲਾਜ ਅਸੀਂ ਹਾਂ ਗੁਲਾਮ ਦਰ ਦੇ।
ਤਾਰੇ ਵਲ ਕਸ ਇਕ ਤੀਰ ਮਾਰਿਆ।
ਮਰਦੇ ਦੇ ਨੇ ਹਾਇ ਮੂੰਹੋਂ ਸੀ ਪੁਕਾਰਿਆ।
ਜਿਤਦੇ ਨੇ ਗੁਰੂ ਨਾਲ ਸੀ ਨਜ਼ਰਦੇ।
ਰਖੋ ਲਾਜ ਅਸੀਂ ਹਾਂ ਗੁਲਾਮ ਦਰ ਦੇ।
ਵਜ਼ੀਰ ਜਰਨੈਲ ਆ ਬਹਾਦਰ ਸ਼ਾਹ ਨੂੰ।
ਦੇਂਵਦੇ ਸਲਾਮੀ ਸ਼ਾਹੀ ਬਾਦਸ਼ਾਹ ਨੂੰ।
ਕਹਿੰਦਾ ਮੇਹਰ ਹੋਈ ਉਪਰ ਬਸ਼ਰ ਦੇ।
ਰਖੋ ਲਾਜ ਅਸੀਂ ਹਾਂ ਗੁਲਾਮ ਦਰਦੇ।

ਕਲਗੀਧਰ ਜੀ ਦੇ ਖੁਦ ਜੰਗ ਵਿਚ ਪਧਾਰਣ ਨਾਲ ਫੌਜ ਦੇ ਮੁੜ ਹੌਸਲੇ ਵਧ ਗਏ। ਦਸਮੇਸ਼ ਜੀ ਦੇ ਅਪਣੇ ਤੀਰਾਂ ਨਾਲ ਅਨੇਕਾਂ ਵਡੇ ਵਡੇ ਸਰਦਾਰ ਤੇ ਜਰਨੈਲ ਮਾਰੇ ਗਏ। ਆਪ ਜੀ ਨੇ ਤਾਰਾ ਆਜ਼ਮ ਨੂੰ ਹਾਥੀ ਤੇ ਬੈਠੇ ਨੂੰ ਐਸਾ ਨਿਸ਼ਾਨਾ ਕਸਕੇ ਤੀਰ ਮਾਰਿਆ ਜੋ ਉਹ ਪਾਣੀ ਮੰਗਣ ਤੋਂ ਬਿਨਾਂ ਹੀ ਹਾਇ ਕਹਿਕੇ ਆਪਣੇ ਪਿਤਾ ਜੀ ਨੂੰ ਪਰਲੋਕ ਵਿਚ