ਪੰਨਾ:ਸਿੱਖੀ ਸਿਦਕ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੩ )

ਜਾ ਮਿਲਿਆ ਜਦੋਂ ਇਸਦੇ ਸਿਰ ਵਿਚੋ ਖੁਭਿਆ ਹੋਇਆ ਤੀਰ ਕਢਿਆ ਤਾਂ ਉਹ ਸੋਨੇ ਦੀ ਨੋਕ ਵਾਲਾ ਗੁਰੂ ਜੀ ਦਾ ਸਾਬਤ ਹੋਇਆ।

ਤਾਰਾ ਆਜ਼ਮ ਦੇ ਮਰਨ ਪੁਰ ਜੰਗ ਇਕ ਦਮ ਬੰਦ ਹੋ ਗਿਆ । ਵਡੇ ਵਡੇ ਵਜ਼ੀਰ, ਜਰਨੈਲ ਸ਼ਾਹੀ ਸਲਾਮੀਆਂ ਦੇਂਦੇ ਹੋਏ ਨਜ਼ਰਾਨੇ ਲੈਕੇ ਬਹਾਦਰ ਸ਼ਾਹ ਨੂੰ ਆਣ ਮਿਲੇ, ਕਿਲੇ ਵਿਚ ਭਾਰੇ ਜਲੂਸ ਨਾਲ ਦਾਖਲ ਹੋਏ। ਤਖਤ ਤੇ ਬਠਾਲ ਕੇ ਸ਼ਾਹੀ ਤਾਜ ਸਿਰ ਤੇ ਰੱਖਿਆ, ਤੇ ਹਿੰਦ ਦਾ ਬਾਦਸ਼ਾਹ ਹੋਣ ਦਾ ਐਲਾਨ ਕੀਤਾ।

ਦੂਜੇ ਦਿਨ ਮੋਹਰਾਂ ਦਾ ਥਾਲ ਭਰਕੇ, ਤੇ ਹੋਰ ਤੋਹਫੇ ਲੈਕੇ, ਵਜ਼ੀਰਾਂ ਤੇ ਆਪਣੇ ਇਕ ਪੀਰ, (ਜੋ ਕਾਬਲ ਤੋਂ ਨਾਲ ਆਏ ਸਨ) ਸਮੇਤ, ਸਤਿਗੁਰਾਂ ਜੀ ਦੇ ਡੇਰੇ ਪੁਜਕੇ, ਖਿਦਮਤ ਵਿਚ ਹਾਜ਼ਰ ਹੋਕੇ, ਸਿਜਦੇ ਕੀਤੇ, ਅਤੇ ਸ਼ੁਕਰੀਆ ਕਰਦਾ ਹੋਇਆ, ਅਖਾਂ ਵਿਚ ਗਲੇਡੂ ਭਰਕੇ ਆਜਜ਼ ਦੀਨ ਹੋ ਬੇਨ- ਤੀਆਂ ਕਰਨ ਲਗਾ।

ਗਡੀ।

ਕੀ ਗਾਵਾਂ ਵਡਿਆਈਆਂ ਤੇਰੀਆਂ,
ਜੀਭ ਮੇਰੀ ਇਕ ਦਾਤਾ ਜੀ।
ਮੈਂ ਗਰੀਬ ਨੂੰ, ਆਣ ਜੇ ਨਿਵਾਜਿਆ,
ਬੇਨਤੀਆਂ ਮੰਨ ਮੇਰੀਆਂ।
ਮੈਂ ਉਹ ਬੰਦਾ ਹਾਂ, ਕਿ ਜਿਸਦੇ ਬਾਪ ਨੇ,
ਪਿਤਾ ਆਪ ਜੀਦਾ ਮਾਰਿਆ।
ਸਾਰੀ ਉਮਰ ਉਹ ਕਰਦਾ ਰਿਹਾ ਕੋਸ਼ਸ਼ਾਂ,