ਪੰਨਾ:ਸਿੱਖੀ ਸਿਦਕ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੫ )

ਕਿਹਾ ਗੁਰਾਂ ਨੇ ਨਵੀਂ ਨਹੀਂ ਬਾਦਸ਼ਾਹ,
ਧੁਰੋਂ ਚਲੀ ਆਵੇ ਰੀਤ ਇਹ।
ਨਾਲ ਬੁਰੇ ਦੇ ਕਰਨ ਬੁਰਿਆਈ,
ਸਿਆਣੇ ਕਈ ਮਾਫ ਕਰਦੇ।
ਬੁਰੇ ਨਾਲ ਵੀ ਨੇਕੀ ਭਲਿਆਈ,
ਕਰਨੀ ਬਾਬਾ ਨਾਨਕ ਜਾਣਦਾ।
ਇਹੋ ਸਿਖਿਆ ਸਿਖਾਂ ਨੂੰ ਸਿਖਾਲਣੀ,
ਭੁਲਕੇ ਨਾ ਬੁਰਾ ਕਰਨਾ।
ਰਖ ਹੌਸਲਾ ਕਰੀਂ ਇਨਸਾਫ ਨਾਲ,
ਰਾਜ ਸਾਰੇ ਦੇਸ਼ ਦੇ ਉਤੇ।
ਰਾਜ ਦੰਡ ਭੀ ਜ਼ਰੂਰ ਫੜ ਦੇਵਣਾ,
ਜ਼ਾਲਮਾਂ ਤੇ ਦੋਸ਼ੀਆਂ ਨੂੰ।
ਰਈਅਤ ਸਾਰੀ ਨੂੰ ਖੁਦਾ ਦਾ ਨੂਰ ਜਾਨਣਾ,
ਭੁਲਕੇ ਦੁਖਾਵਣੀ ਨਹੀਂ।
ਚਾਹੀਦੀ, ਚਾਹੀਦੀ ਜੋਤ 'ਪਾਤਰ'
ਸਭ ਵਿਚ ਹੈ ਓਸ ਮਾਹੀ ਦੀ।

ਬਾਦਸ਼ਾਹ ਸਮੇਤ ਸਾਰੇ ਬੈਠ ਗਏ, ਤੇ ਬਚਨ ਬਿਲਾਸ ਹੋਣ ਲਗ ਪਏ। ਬਹਾਦਰ ਸ਼ਾਹ ਦਾ ਪੀਰ ਬੋਲਿਆ-ਹਜ਼ਰਤ ਜੀ ਇਕ ਸਵਾਲ ਹੈ। ਗੁਸਤਾਖੀ ਮਾਫ ਹੋਵੇ ਤਾਂ ਪੁਛਾਂ? ਸਤਿ- ਗੁਰਾਂ ਮਿਠੇ ਬਚਨਾਂ ਵਿਚ ਪਿਆਰ ਨਾਲ ਕਿਹਾ-ਹਾਂ ਪੀਰ ਜੀ ਖੁਲੇ ਦਿਲ ਪ੍ਰਸ਼ਨ ਕਰੋ। ਪੀਰ ਜੀ-ਕਾਬਲ ਵਿਚ ਮੈਂ ਸ਼ਰਧਾ ਵਾਲੇ ਸਿਖਾਂ ਨੂੰ ਦੁਆ ਕਰਦਿਆਂ ਕਈ ਵੇਰ ਸੁਣਿਆ ਹੈ। ਗੁਰੂ ਜੀ ਅਮੁਕੇ ਸਿਖ ਦੀ ਭਾਵਨਾ ਪੂਰੀ ਕਰੋ, ਫਲਾਣੇ ਦੇ ਘਰ