ਪੰਨਾ:ਸਿੱਖੀ ਸਿਦਕ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੬ )

ਪੁਤ੍ਰ ਬਖਸ਼ੋ। ਕਿਸੇ ਦੀ ਬਿਪਤਾ ਨਾਲੋਂ ਆਦਿ। ਕੀ ਗੁਰੂ ਘਰ ਤੋਂ ਦੁਆ ਕਰਨ ਤੇ ਇਹ ਸਭ ਕੁਝ ਮਿਲਦਾ ਹੈ ? ਜੇ ਗੁਰੂ ਜੀ ਆਸਾਂਪੂਰੀਆਂ ਕਰਦੇ ਹਨ,ਤਾਂ ਖੁਦਾ ਦੀ ਲਿਖੀ ਲਿਖਤ ਵਿਚ ਦਖਲ ਅੰਦਾਜ਼ੀ ਹੈ, ਜੇ ਪੂਰੀਆਂ ਨਹੀਂ ਹੁੰਦੀਆਂ ਤਾਂ ਅਰਦਾਸ ਕੀਤੀ ਕਿਸ ਲੇਖੇ?

ਸਤਿਗੁਰਾਂ ਪ੍ਰਸ਼ਨ ਦੀ ਸ਼ਲਾਘਾ ਕਰਦਿਆਂ ਇਉਂ ਉਤਰ ਦਿਤਾ:—

(ਕਬਿਤ)

ਸੁਣਕੇ ਸਵਾਲ ਖੁਸ਼ ਹੋਕੇ ਮੁਸਕਾਏ ਗੁਰੂ,
ਕਹਿੰਦੇ ਨੇ ਹੈ ਠੀਕ ਪੀਰ ਤੁਸਾਂ ਜੋ ਵੀਚਾਰਿਆ।
ਕੀਤੀ ਮੋਹਰ ਅਗੇ ਉਕਰੇ ਹੋਏ ਸਨ ਲਫਜ਼ ਕਈ,
ਪੜੋ ਪੀਰ ਇਹ ਅਗੋਂ ਗੁਰਾਂ ਨੇ ਉਚਾਰਿਆ।
ਉਕਰੇ ਨੇ ਪੁਠੇ ਲਫਜ਼ ਪੜ੍ਹੇ ਨਹੀਂ ਜਾਂਵਦੇ ਇਹ,
ਮੋੜ ਮੋਹਰ ਗੁਰੂ ਜੀ ਨੂੰ ਪੀਰ ਨੇ ਪੁਕਾਰਿਆ।
ਲਾ ਸਿਆਹੀ ਮੋਹਰ ਉਤੇ ਠੱਪਾ ਲਾਇਆ ਦਾਤਾ ਜੀਨੇ,
ਸਿਧੇ ਹੋਏ ਅਖਰ ਸ਼ੰਕਾ ਇੰਞ ਸੀ ਨਿਵਾਰਿਆ।
ਪੜੋ ਹੁਣ ਕਾਗਜ਼ ਮੋਹਰੇ ਕਰ ਫੇਰ ਕਿਹਾ ਗੁਰਾਂ,
ਦੇਗ ਤੇਗ ਫਤਹਿ ਪੜੁ ਪੀਰ ਨੇ ਸੁਣਾਇਆ ਜੇ।
ਸਵਾਲ ਦਾ ਜਵਾਬ ਤੁਸੀਂ ਆਪੇ ਹੀ ਸਮਝ ਜਾਓ,
ਪੁਠਿਆਂ ਤੋਂ ਸਿਧੇ ਗੁਰੂ ਧੁਰੋਂ ਕਰਦਾ ਆਇਆ ਜੇ।
ਜਦੋਂ ਸ਼ਰਧਾਵਾਨ ਭਰੋਸੇ ਨਾਲ ਅਰਦਾਸ ਕਰਦੇ ਹਨ।

ਪ੍ਰੇਮ ਦੀ ਸਿਆਹੀ ਲਗਕੇ ਮਥਾ ਗੁਰਾਂ ਦੇ ਚਰਨੀ ਝੁਕਦਾ ਹੈ ਤਾਂ ਪੁਠੇ ਲੇਖ ਸਿਧੇ ਹੋ ਜਾਂਦੇ ਹਨ। ਇਉਂ ਸਤਿਗੁਰ ਪੁਠੀ ਕਿਸ- ਮਤ ਸਿਧੀ ਕਰਕੇ, ਅਰਦਾਸ ਪੂਰੀ ਕਰਦਾ ਹੈ ਤੇ ਖ਼ੁਦਾ ਦੀ