ਪੰਨਾ:ਸਿੱਖੀ ਸਿਦਕ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੯ )

ਦਾਤਾ ਜੀ ਨੇ ਇਹਨਾਂ ਵਲ ਇਸ਼ਾਰਾ ਕਰਕੇ ਕਿਹਾ, ਪੀਰ ਜੀ ਤੁਹਾਡੇ ਪ੍ਰਸ਼ਨ ਦਾ ਉਤਰ ਪ੍ਰਤਖ ਹੈ।” “ਹਜ਼ੂਰ ਸਮਝ ਵਿਚ ਨਹੀਂ ਆਇਆ" ਪੀਰ ਨੇ ਹਜ਼ੂਰ ਦੇ ਨੂਰਾਨੀ ਚਿਹਰੇ ਵਲ ਤਕਕੇ ਆਖਿਆ।‘ਪੀਰ ਜੀ ਪਹਿਲੀ ਮਸਾਲ ਬਾਲੀ ਗਈ, ਉਸ ਤੋਂ ਹੀ ਫਿਰ ਦੂਜੀ ਜਗੀ ਅਗਾਂਹ ਉਨਾਂ ਦੇ ਨਾਲ ਲਗ ਲਗ ਦਸ ਬਲੀਆਂ। ਇਕ ਤੋਂ ਦੂਜੀ ਬਲਣ ਵੇਲੇ ਪਹਿਲੀ ਦੀ ਜੋਤ ਕੁਝ ਘਟੀ? “ਨਹੀਂ ਮਹਾਰਾਜ" ਪੀਰ ਨੇ ਆਖਿਆ।

"ਦਸੇ ਮਸਾਲਾਂ ਤਖ ਇਕੋ ਜਹੀਆਂ ਜਗ ਮਗ ਬਲ ਰਹੀਆਂ ਹਨ। ਹਾਲਾਂ ਕਿ ਇਹ ਇਕ ਦੂਜੀ ਤੋਂ ਵਾਰ ਬਾਲੀਆਂ ਗਈਆਂ ਹਨ। ਇਸੇ ਤਰ੍ਹਾਂ ਦਸੇ ਬਾਨ ਇਕ ਜੋਤ ਹਨ ਤੇ ਸਿਖਾਂ ਦਾ ਫੁਰਮਾਨ ਸਚਾ ਹੈ।

ਕਲੀ

ਕਦਮੀ ਢਹਿਕੇ ਸਿਜਦਾ ਕੀਤਾ ਸਤਿਗੁਰ ਪਿਆਰੇ ਨੂੰ,
ਧੰਨ ਧੰਨ ਪੀਰ ਗਾਵੇ ਗੁਰੂ ਵਡਿਆਈ।
ਗਦੀ ਨਾਨਕ ਦੀ ਹੈ ਅਜ਼ਮਤ ਵਾਲੀ ਸੁਣਦਾ ਸਾਂ,
ਪੂਰੀ ਸਚੀ ਅਜ ਮੈਂ ਆਣ ਅਜ਼ਮਾਈ।
ਨਾ ਕੋਈ ਬੈਰੀ ਏਥੇ ਗੁਰਾਂ ਨੂੰ ਕੋਈ ਬਿਗਾਨਾ ਨਾ,
"ਸਗਲ ਸੰਗ" ਕਹਿੰਦੇ "ਹਮ ਕਉ ਬਣਿਆਈ,"
ਜ਼ਾਤਾਂ ਮਜ਼੍ਹਬਾਂ ਦਾ ਸੁਵਾਲ ਨਾ ਕੋਈ ਲਿਹਾਜ਼ ਹੈ,